FacebookTwitterg+Mail

ਸ਼ਸ਼ਾਂਕ ਖੇਤਾਨ ਤੇ ਵਰੁਣ ਧਵਨ ਮਿਲ ਕੇ ਇਕ ਵਾਰ ਫਿਰ ਕਰਨਗੇ ਵੱਡਾ ਧਮਾਕਾ

varun dhawan and shashank khaitan
30 October, 2018 10:00:26 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਰੁਣ ਧਵਨ ਨੂੰ ਹਿੱਟ ਫਿਲਮਾਂ ਦੀ ਮਸ਼ੀਨ ਕਿਹਾ ਜਾਂਦਾ ਹੈ। ਵਰੁਣ ਸ਼ਸ਼ਾਂਕ ਖੇਤਾਨ ਨਾਲ ਮਿਲ ਕੇ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ। ਦੋਵੇਂ ਸਟਾਰਸ ਜਲਦ ਹੀ 'ਰਣਭੂਮੀ' ਫਿਲਮ ਲੈ ਕੇ ਆ ਰਹੇ ਹਨ। ਇਸ ਬਾਰੇ ਖਬਰਾਂ ਨੇ ਕਿ ਇਹ ਫਿਲਮ ਬਿੱਗ ਬਜਟ ਹੋਵੇਗੀ, ਜਿਸ ਦੇ ਐਕਸ਼ਨ ਹਾਲੀਵੁੱਡ ਲੈਵਲ 'ਤੇ ਦਿਖਾਏ ਜਾਣਗੇ। ਇਸ ਫਿਲਮ ਤੋਂ ਪਹਿਲਾਂ ਵਰੁਣ-ਸ਼ਸ਼ਾਂਕ ਇਕ ਹੋਰ ਫਿਲਮ ਲਈ ਹੱਥ ਮਿਲਾਉਣ ਜਾ ਰਹੇ ਹਨ, ਜੋ ਇਕ ਥ੍ਰਿਲਰ ਹੋਵੇਗੀ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਹਾਲੀਵੁੱਡ ਸਟਾਰ ਟੌਮ ਕਰੂਜ਼ ਦੀ ਫਿਲਮ 'ਮਿਸ਼ਨ ਇੰਪੌਸੀਬਲ' ਦੀ ਤਰਜ਼ 'ਤੇ ਬਣਾਇਆ ਜਾਵੇਗਾ। ਜੇਕਰ ਫਿਲਮ ਕਾਮਯਾਬ ਹੁੰਦੀ ਹੈ ਤਾਂ ਇਸ ਨੂੰ ਫ੍ਰੈਂਚਾਇਜ਼ੀ ਦਾ ਤਗਮਾ ਦੇ ਦਿੱਤਾ ਜਾਵੇਗਾ।


ਮੇਕਰਸ ਤਾਂ ਇਸ ਫਿਲਮ ਦੀ ਸ਼ੂਟਿੰਗ ਭਾਰਤ ਤੇ ਵਿਦੇਸ਼ਾਂ 'ਚ ਹੋਵੇਗੀ, ਜਿਸ ਦੀ ਸ਼ੂਟਿੰਗ ਇਸ ਸਾਲ ਦੇ ਮੱਧ ਤਕ ਸ਼ੁਰੂ ਹੋ ਜਾਵੇਗੀ। ਇਸ 'ਤੇ ਹੁਣ ਮੇਕਰਸ ਵੱਲੋਂ ਆਫੀਸ਼ੀਅਲ ਮੋਹਰ ਲੱਗਣੀ ਬਾਕੀ ਹੈ। ਇਸ ਤੋਂ ਇਲਾਵਾ ਵਰੁਣ ਤੇ ਸ਼ਸ਼ਾਂਕ ਦੀ ਰਣਭੂਮੀ 'ਚ ਜਾਵਹਵੀ ਕਪੂਰ ਨੂੰ ਕਾਸਟ ਕੀਤਾ ਗਿਆ ਹੈ। ਇਸ ਨਾਲ ਇਹ ਪਹਿਲਾ ਮੌਕਾ ਹੈ ਜਦੋਂ ਜਾਨਹਵੀ ਤੇ ਵਰੁਣ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।


Tags: Varun Dhawan Shashank Khaitan Rannbhoomi Janhvi Kapoor Humpty Sharma Ki Dulhania Badrinath Ki Dulhani

Edited By

Sunita

Sunita is News Editor at Jagbani.