FacebookTwitterg+Mail

ਸ਼ੂਟਿੰਗ ਦੌਰਾਨ ਬੇਹੋਸ਼ ਹੋਏ ਵਰੁਣ ਧਵਨ, ਮੈਡੀਕਲ ਰਿਪੋਰਟ 'ਚ ਸਾਹਮਣੇ ਆਈ ਇਹ ਵਜ੍ਹਾ

varun dhawan faints on sets of street dancer 3d due to low blood pressure
27 July, 2019 11:06:58 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਵਰੁਣ ਧਵਨ ਕਾਫੀ ਮਿਹਨਤੀ ਹਨ। ਉਹ ਆਪਣੀ ਹਰ ਫਿਲਮ 'ਚ ਪੂਰੀ ਸ਼ਿੱਦਤ ਨਾਲ ਕੰਮ ਕਰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫਿਲਮ 'ਸਟ੍ਰੀਟ ਡਾਂਸਰ 3 ਡੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਲਈ ਉਹ ਦਿਨ-ਰਾਤ ਡਾਂਸ ਰਿਹਰਸਲ ਤੇ ਸ਼ੂਟਿੰਗ ਕਰ ਰਹੇ ਹਨ, ਜਿਸ ਦਾ ਅਸਰ ਵਰੁਣ ਦੀ ਸਿਹਤ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਖਬਰਾਂ ਮੁਤਾਬਕ, ਹਾਲ ਹੀ 'ਚ ਵਰੁਣ ਧਵਨ ਫਿਲਮ ਦੇ ਸੈੱਟ 'ਤੇ ਬੇਹੋਸ਼ ਹੋ ਗਏ ਸਨ। ਵਰੁਣ ਧਵਨ ਬੀਤੇ ਕੁਝ ਦਿਨ ਤੋਂ ਬੀਮਾਰ ਸਨ। ਇਸ ਗੱਲ ਦੀ ਜਾਣਕਾਰੀ ਖੁਦ ਵਰੁਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਰੁਣ ਨੂੰ ਕਈ ਦਿਨਾਂ ਤੋਂ ਬੁਖਾਰ ਤੇ ਜੁਕਾਮ ਸਨ ਪਰ ਬੀਮਾਰ ਹੋਣ ਦੇ ਬਾਵਜੂਦ ਵੀ ਵਰੁਣ ਬਿਨਾਂ ਆਰਾਮ ਕੀਤੇ ਲਗਾਤਾਰ ਸ਼ੂਟਿੰਗ ਤੇ ਡਾਂਸ ਰਿਹਰਸਲ ਕਰ ਰਹੇ ਸਨ।

ਡਾਂਸ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਵਰੁਣ ਧਵਨ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਤੇ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਸੈੱਟ 'ਤੇ ਡਾਕਟਰ ਨੂੰ ਬੁਲਾਇਆ ਗਿਆ। ਜਾਂਚ 'ਚ ਪਤਾ ਲੱਗਾ ਕਿ ਵਰੁਣ ਧਵਨ ਦਾ ਬਲੱਡ ਪ੍ਰੈੱਸ਼ਰ (ਬੀ. ਪੀ) ਡਾਊਨ ਹੋ ਗਿਆ ਸੀ, ਜਿਸ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਕੁਝ ਦਿਨਾਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ।


Tags: Varun DhawanStreet Dancer 3DLow Blood PressureDavid DhawanRemo DSouza

Edited By

Sunita

Sunita is News Editor at Jagbani.