ਜਲੰਧਰ (ਬਿਊਰੋ) - ਵਰਲਡ ਕੱਪ ਨੂੰ ਹੁਣ ਕੁਝ ਹੀ ਦਿਨ ਰਹਿ ਗਏ ਹਨ, ਅਜਿਹੇ 'ਚ ਕ੍ਰਿਕਟ ਦੇ ਦੀਵਾਨੇ ਕਾਫੀ ਉਤਸ਼ਾਹਿਤ ਹਨ। ਇਨ੍ਹਾਂ ਦੀਵਾਨਿਆਂ 'ਚ ਇਕ ਅਦਾਕਾਰ ਵਰੁਣ ਧਵਨ ਵੀ ਹੈ। ਵਰੁਣ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਟੀਮ ਇੰਡੀਆ ਨੂੰ ਖੁਸ਼ ਕਰਦੇ ਨਜ਼ਰ ਆ ਰਹੇ ਹਨ।
ਇਸ ਵੀਡੀਓ 'ਚ ਵਰੁਣ ਧਵਨ ਟੀਮ ਇੰਡੀਆ ਦੀ ਜਰਸੀ ਨਾਲ ਮਿਲਦੀ-ਜੁਲਦੀ ਟੀ-ਸ਼ਰਟ ਪਹਿਨੇ ਨਜ਼ਰ ਆ ਰਹੇ ਹਨ।
ਉਨ੍ਹਾਂ ਦੇ ਗੱਲ 'ਤੇ ਤਿਰੰਗਾ ਬਣਿਆ ਹੋਇਆ ਹੈ। ਵੀਡੀਓ 'ਚ ਵਰੁਣ 'ਜਿੱਤੇਗਾ ਭਾਈ ਜਿੱਤੇਗਾ ਇੰਡੀਆ ਜਿੱਤੇਗਾ' ਦੇ ਨਾਅਰੇ ਲਗਾਉਂਦੇ ਨਜ਼ਰ ਆ ਰਹੇ ਹਨ।ਇਸ ਦੇ ਨਾਲ ਹੀ ਵਰੁਣ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਵੀ ਲੱਗਾ ਰਹੇ ਹਨ। ਵਰਣ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਹ ਨੇ 'ਸਟ੍ਰੀਟ ਡਾਂਸਰ' ਦੀ ਸ਼ੂਟਿੰਗ 'ਚ ਮਸ਼ਰੂਫ ਹਨ। ਜਿਸ 'ਚ ਉਹ ਸ਼ਰਧਾ ਕਪੂਰ ਤੇ ਨੌਰਾ ਫਤੇਹੀ ਨਾਲ ਨਜ਼ਰ ਆਉਣਗੇ।