FacebookTwitterg+Mail

ਵਰੁਣ ਧਵਨ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਕੀਤੀ ਲੱਖਾਂ ਦੀ ਮਦਦ

varun donates rs 5 lakh for treatment of dancer injured
17 May, 2019 09:05:56 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਸਟਾਰ ਅਦਾਕਾਰ ਵਰੁਣ ਧਵਨ ਜੋ ਕਿ ਵਧੀਆ ਅਦਾਕਾਰ ਹੋਣ ਦੇ ਨਾਲ ਵਧੀਆ ਇਨਸਾਨ ਵੀ ਹਨ। ਜੀ ਹਾਂ ਇਸ ਵਾਰ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਇਕ ਨੌਜਵਾਨ ਡਾਂਸਰ ਇਸ਼ਾਨ ਦੀ ਮਦਦ ਕੀਤੀ ਹੈ। ਇਹ ਪੂਰਾ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦੇ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਹਿਪ-ਹਾਪ ਡਾਂਸਰ ਕਾਰਤਿਕ ਰਾਜਾ ਦੀ ਟੀਮ ਦੇ ਇਕ ਡਾਂਸਰ ਇਸ਼ਾਨ ਨੂੰ ਡਾਂਸਿੰਗ ਦੌਰਾਨ ਗਲੇ 'ਚ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਚ ਇਲਾਜ ਦੇ ਦਾਖਿਲ ਕਰਵਾਇਆ ਗਿਆ।

Punjabi Bollywood Tadka
ਇਸ਼ਾਨ ਦੀ ਵਿੱਤੀ ਹਾਲਤ ਜ਼ਿਆਦਾ ਵਧੀਆ ਨਹੀਂ ਹੈ। ਜਿਸ ਦੇ ਚਲਦੇ ਕਾਰਤਿਕ ਰਾਜਾ ਨੇ ਇਸ਼ਾਨ ਦੀ ਮਦਦ ਲਈ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ। ਇਹ ਪੋਸਟ ਦੇਖ ਕੇ ਵਰੁਣ ਧਵਨ ਇਸ਼ਾਨ ਦੀ ਮਦਦ ਦੇ ਲਈ ਅੱਗੇ ਆਏ। ਵਰੁਣ ਧਵਨ ਨੇ ਹਿਪ ਹਾਪ ਡਾਂਸਰ ਇਸ਼ਾਨ ਦੇ ਇਲਾਜ 'ਚ ਮਦਦ ਦੇ ਲਈ ਪੰਜ ਲੱਖ ਰੁਪਏ ਦਿੱਤੇ ਹਨ। ਇਸ਼ਾਨ ਦੀ ਇਸ ਵਿੱਤੀ ਮਦਦ ਦੇ ਲਈ ਸੋਸ਼ਲ ਮੀਡੀਆ 'ਤੇ ਵਰੁਣ ਧਵਨ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ।


Tags: Varun DhawanDonates Rs 5 lakhInstagramKartik RajaBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.