FacebookTwitterg+Mail

'ਸੈਕਰੇਡ ਗੇਮਸ' ਲਿਖਣ ਵਾਲੇ ਵਰੁਣ ਗਰੋਵਰ 'ਤੇ ਵੀ ਲੱਗੇ ਯੌਨ ਸ਼ੋਸ਼ਣ ਦੇ ਆਰੋਪ

varun grover
09 October, 2018 08:04:18 PM

ਮੁੰਬਈ (ਬਿਊਰੋ)— ਯੌਨ ਸ਼ੋਸ਼ਣ ਤੇ ਕਾਸਟਿੰਗ ਕਾਊਚ ਦੇ ਖਿਲਾਫ ਚੱਲਣ ਵਾਲੀ #MeToo ਮੁਹਿੰਮ ਦੀ ਅੱਗ ਗੀਤਕਾਰ ਤੇ ਕਾਮੇਡੀਅਨ ਵਰੁਣ ਗਰੋਵਰ ਤਕ ਪਹੁੰਚ ਗਈ ਹੈ। ਉਸ 'ਤੇ ਕਾਲਜ ਦੇ ਦਿਨਾਂ 'ਚ ਉਸ ਦੀ ਜੂਨੀਅਰ ਰਹੀ ਇਕ ਲੜਕੀ ਨੇ ਆਰੋਪ ਲਗਾਏ ਹਨ। ਲੜਕੀ ਦਾ ਆਰੋਪ ਹੈ ਕਿ ਜਦੋਂ ਵਰੁਣ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਸੀ, ਉਦੋਂ ਇਕ ਨਾਟਕ ਦੌਰਾਨ ਉਸ ਨੇ ਲੜਕੀ ਦਾ ਸ਼ੋਸ਼ਣ ਕੀਤਾ ਤੇ ਬਦਤਮੀਜ਼ੀ ਕੀਤੀ। ਲੜਕੀ ਨੇ ਦੱਸਿਆ ਕਿ ਵਰੁਣ ਉਸ ਦਾ ਸੀਨੀਅਰ ਸੀ। ਉਹ ਉਸ ਨਾਲ ਡਰਾਮਾ ਡਿਪਾਰਟਮੈਂਟ 'ਚ ਮਿਲੀ ਸੀ। ਵਰੁਣ ਨੇ ਲੜਕੀ ਨੂੰ ਆਪਣੇ ਨਾਟਕ 'ਚ ਸ਼ਾਮਲ ਕੀਤਾ ਸੀ। ਲੜਕੀ ਮੁਤਾਬਕ ਉਦੋਂ ਵਰੁਣ ਨੇ ਉਸ ਦਾ ਸ਼ੋਸ਼ਣ ਕੀਤਾ।

ਦੂਜੇ ਪਾਸੇ ਵਰੁਣ ਗਰੋਵਰ ਨੇ ਆਪਣੀ ਸਫਾਈ ਟਵਿਟਰ 'ਤੇ ਦਿੱਤੀ ਹੈ। ਉਸ ਨੇ ਇਕ ਲੰਮੀ ਪੋਸਟ ਅਪਲੋਡ ਕੀਤੀ ਹੈ। ਵਰੁਣ ਦਾ ਕਹਿਣਾ ਹੈ, 'ਮੈਂ ਪੂਰੀ ਤਰ੍ਹਾਂ ਨਾਲ ਇਨ੍ਹਾਂ ਸਾਰੇ ਆਰੋਪਾਂ ਤੋਂ ਇਨਕਾਰ ਕਰਦਾ ਹਾਂ। ਸਕ੍ਰੀਨਸ਼ਾਟ 'ਚ ਪੁੱਛੇ ਗਏ ਸਾਰੇ ਸਵਾਲ ਝੂਠੇ ਤੇ ਅਪਮਾਨਜਨਕ ਹਨ। ਮੈਂ ਇਸ ਮਾਮਲੇ 'ਤੇ ਬਹੁਤ ਜਲਦ ਆਪਣਾ ਪੱਖ ਰੱਖਾਂਗਾ।'

ਵਰੁਣ ਗਰੋਵਰ 'ਸੈਕਰੇਡ ਗੇਮਸ' ਵੈੱਬ ਸੀਰੀਜ਼ ਤੇ 'ਮਸਾਨ' ਫਿਲਮ ਲਿਖ ਚੁੱਕੇ ਹਨ। ਉਹ ਗੀਤਕਾਰ ਤੇ ਸਟੈਂਡਅੱਪ ਕਾਮੇਡੀਅਨ ਵੀ ਹਨ। ਨਾਨਾ ਪਾਟੇਕਰ ਤੇ ਤਨੁਸ਼੍ਰੀ ਮਾਮਲੇ ਤੋਂ ਬਾਅਦ ਨਿਰਦੇਸ਼ਕ ਵਿਕਾਸ ਬਹਿਲ ਵੀ #MeToo ਦੇ ਘੇਰੇ 'ਚ ਆ ਗਏ ਹਨ। ਉਨ੍ਹਾਂ 'ਤੇ 2015 'ਚ 'ਬਾਂਬੇ ਵੈਲਵੇਟ' ਦੇ ਪ੍ਰਮੋਸ਼ਨਲ ਟੂਰ ਦੌਰਾਨ ਕਰਿਊ 'ਚ ਸ਼ਾਮਲ 'ਫੈਂਟਮ ਫਿਲਮਜ਼' ਦੀ ਇਕ ਮਹਿਲਾ ਨੇ ਛੇੜਛਾੜ ਦਾ ਗੰਭੀਰ ਆਰੋਪ ਲਗਾਇਆ।


Tags: Varun Grover Me Too Sacred Games Comedian

Edited By

Rahul Singh

Rahul Singh is News Editor at Jagbani.