FacebookTwitterg+Mail

ਸੜਕ ਹਾਦਸੇ 'ਚ ਬਾਲ-ਬਾਲ ਬਚਿਆ ਇਹ ਮੈਗਾ ਸਟਾਰ ਐਕਟਰ

varun tej narrowly escapes road accident
14 June, 2019 10:00:08 AM

ਮੁੰਬਈ (ਬਿਊਰੋ) — ਸਾਊਥ ਦੇ ਮਸ਼ਹੂਰ ਅਦਾਕਾਰ ਵਰੁਣ ਤੇਜ ਹਾਲ ਹੀ 'ਚ ਇਕ ਸੜਕ ਦੁਰਘਟਨਾ 'ਚ ਬਾਲ-ਬਾਲ ਬਚੇ। ਆਂਧਰਾ ਪ੍ਰਦੇਸ਼ ਦੇ ਕੋਟਾਕੋਟਾ 'ਚ ਹੋਏ ਇਸ ਸੜਕ ਹਾਦਸੇ 'ਚ ਵਰੁਣ ਦੀ ਕਾਰ ਨਾਲ ਇਕ ਕਾਰ ਪਿੱਛੋਂ ਦੀ ਆ ਟਕਰਾਈ। ਦੱਸ ਦਈਏ ਕਿ ਇਹ ਹਾਦਸਾ ਉਸ ਦੌਰਾਨ ਹੋਇਆ ਜਦੋਂ ਵਰੁਣ ਨੈਸ਼ਨਲ ਹਾਈਵੇ 44 ਤੋਂ ਹੈਦਰਾਬਾਦ ਤੋਂ ਬੈਂਗਲੁਰੂ ਜਾ ਰਹੇ ਸਨ। ਨੈਸ਼ਨਲ ਹਾਈਵੇ 44 'ਤੇ ਹੋਈ ਇਸ ਟੱਕਰ 'ਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਟੁੱਟ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ 4 ਲੋਕ ਜ਼ਖਮੀ ਹੋਏ ਹਨ, ਉਥੇ ਹੀ ਅਭਿਨੇਤਾ ਇਸ ਹਾਦਸੇ 'ਚ ਬਾਲ-ਬਾਲ ਬਚੇ।


ਖਬਰਾਂ ਮੁਤਾਬਕ, ਵਰੁਣ ਤੇਜ ਦੀ ਮਰਸੀਡੀਜ਼ ਕਾਰ ਨਾਲ ਇਕ ਟਾਟਾ ਇੰਡੀਆ ਕਾਰਨ ਤੇਜੀ ਨਾਲ ਆ ਟਕਰਾਈ। ਹਾਲਾਂਕਿ ਕਾਰ ਦੇ ਏਅਰਬੈਗਸ ਸਹੀਂ ਸਮੇਂ 'ਤੇ ਖੁੱਲ੍ਹ ਜਾਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਵਰੁਣ ਦੀ ਕਾਰ ਨਾਲ ਟਕਰਾਉਣ ਵਾਲੀ ਕਾਰ ਦਾ ਡਰਾਇਵਰ ਨਸ਼ੇ ਦੀ ਹਾਲਤ 'ਚ ਸੀ, ਜਿਸ ਕਾਰਨ ਇਹ ਘਟਨਾ ਹੋਈ।

Punjabi Bollywood Tadka
ਦੱਸਣਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਵਰੁਣ ਤੇਜ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਫੈਨਜ਼ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ ''ਕਾਰ ਦੁਰਘਟਨਾ ਹੋਈ ਪਰ ਸ਼ੁਕਰ ਹੈ ਕਿ ਸਾਰੇ ਸੁਰੱਖਿਅਤ ਹਨ। ਮੈਂ ਤੁਹਾਡੇ ਸਾਰਿਆਂ ਦੇ ਪਿਆਰ ਤੇ ਫਿਕਰ ਲਈ ਧੰਨਵਾਦ ਕਰਦਾ ਹਾਂ।''


Tags: Varun Tej NarrowlyRoad AccidentKottakotaAndhra PradeshNational Highway 44Rayanipet villageBangaloreHyderabadMercedes Benz CarTATA Indica

Edited By

Sunita

Sunita is News Editor at Jagbani.