ਮੁੰਬਈ—ਬਾਲੀਵੁੱਡ ਇੰਡਸਟਰੀ 'ਚ ਅਜਿਹੇ ਕਈ ਚਿਹਰੇ ਆਉਂਦੇ ਹਨ, ਜਿਨ੍ਹਾਂ 'ਚੋਂ ਕਈਆਂ ਨੂੰ ਤਾਂ ਵਧੀਆ ਲਾਂਚ ਮਿਲਦਾ ਹੈ, ਪਰ ਕੁਝ ਖਾਸ ਕਮਾਲ ਨਹੀਂ ਦਿਖਾ ਪਾਉਂਦੇ। ਫਿਲਮਾਂ ਫਲਾਪ ਹੋਣ ਕਰਕੇ ਕਈ ਸਿਤਾਰੇ ਗੁੰਮਨਾਮ ਹੋ ਜਾਂਦੇ ਹਨ, ਪਰ ਕਈ ਅਜਿਹੇ ਵੀ ਹੁੰਦੇ ਹਨ ਜੋ ਫਲਾਪ ਹੋਣ ਤੋਂ ਬਾਅਦ ਵੀ ਫਿਲਮਾਂ ਨਾਲੋਂ ਮੋਹ ਨਹੀਂ ਤੋੜ ਸਕੇ।
ਅਜਿਹੀ ਹੀ ਇਕ ਹੀਰੋਇਨ ਸੀ 'ਵਾਸਤਵਿਕਤਾ ਪੰਡਿਤ' ਉਹ ਮਸ਼ਹੂਰ ਅਭਿਨੇਤਾ ਰਾਜ ਕੁਮਾਰ ਦੀ ਬੇਟੀ ਹੈ ਅਤੇ ਉਹ ਉਸ ਸਮੇਂ ਚਰਚਾ 'ਚ ਆਈ, ਜਦੋਂ ਸ਼ਾਹਿਦ ਨੇ ਉਸ ਦੇ ਖਿਲਾਫ ਥਾਨੇ 'ਚ ਸ਼ਿਕਾਇਤ ਦਰਜ ਕਰਵਾਈ। ਵਾਸਤਵਿਕਤਾ ਨੇ 1996 'ਚ ਫਿਲਮ ਰਾਹੀਂ ਕਦਮ ਰੱਖਿਆ ਸੀ, ਪਰ ਇਕ ਦਹਾਕੇ 'ਚ ਲੰਬੀ ਧੱਕੇਸ਼ਾਹੀ ਤੋਂ ਬਾਅਦ ਉਸ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਅਤੇ ਉਹ ਸਟਰਗਲ ਬਣ ਕੇ ਰਹਿ ਗਈ। ਪਿਤਾ ਦੇ ਸਟਾਰਡਮ ਅਤੇ ਨਾਂ ਦਾ ਵੀ ਕੋਈ ਫਾਇਦਾ ਨਹੀਂ ਹੋਇਆ।
ਵਾਸਤਵਿਕਤਾ ਨੇ ਅਜਿਹੀ ਇਕ ਹਰਕਤ ਕੀਤੀ, ਜਿਸ ਨਾਲ ਉਸ ਦੇ ਕਰੀਬੀ ਸਾਰੇ ਹੈਰਾਨ ਹੋ ਗਏ, ਪਰ ਹੱਦ ਤਾਂ ਉਸ ਸਮੇਂ ਹੋਈ ਜਦੋਂ ਉਹ ਸ਼ਹਿਦ ਪਿੱਛੇ ਹੱਥ ਥੋ ਕੇ ਪੈ ਗਈ। ਸ਼ਾਹਿਦ ਜਿੱਥੇ ਵੀ ਜਾਂਦੇ ਉਹ ਉਨ੍ਹਾਂ ਨੂੰ ਫਾਲੋ ਕਰਦੀ। ਸ਼ਾਹਿਦ ਜਦੋਂ ਘਰੋਂ ਬਾਹਰ ਨਿਕਲਦੇ ਸਨ ਤਾਂ ਉਹ ਉਸ ਦਾ ਰਸਤਾ ਰੋਕ ਕੇ ਖੜ੍ਹ ਜਾਂਦੀ ਅਤੇ ਕਹਿੰਦੀ ਸੀ ਉਹ ਉਸ ਦੀ ਸਭ ਤੋਂ ਵੱਡੀ ਫੈਨ ਹੈ, ਪਰ ਸੱਚਾਈ ਕੁਝ ਹੋਰ ਸੀ। ਵਾਸਤਵਿਕਤਾ ਦਿਲੋਂ ਹੀ ਦਿਲ ਸ਼ਾਹਿਦ ਨੂੰ ਪਿਆਰ ਕਰਦੀ ਸੀ। ਸ਼ਾਇਦ ਲਈ ਉਸ ਦਾ ਪਿਆਰ ਇਕ ਜਨੂੰਨ ਬਣ ਗਿਆ ਸੀ।
ਉਹ ਉਸ ਦੇ ਕਰੀਬ ਰਹਿਣਾ ਚਾਹੁੰਦੀ ਸੀ, ਇੱਥੇ ਤੱਕ ਕੀ ਉਸ ਨੇ ਸ਼ਾਹਿਦ ਦੇ ਘਰ ਕੋਲ ਫਲੈਟ ਵੀ ਲੈ ਲਿਆ ਸੀ। ਸ਼ਾਹਿਦ ਨੇ ਪਹਿਲਾ ਤਾਂ ਵਾਸਤਵਿਕਤਾ ਦੀਆਂ ਹਰਕਤਾਂ ਨੂੰ ਨਜ਼ਰ-ਅੰਦਾਜ਼ ਕੀਤਾ, ਪਰ ਜਦੋਂ ਪਾਣੀ ਸਿਰ ਤੋਂ ਉਪਰ ਨਿੱਕਲ ਗਿਆ ਤਾਂ ਮਜ਼ਬੂਰੀ 'ਚ ਸ਼ਾਹਿਦ ਨੂੰ ਵਾਸਤਵਿਕਤਾ ਦੇ ਖਿਲਾਫ ਥਾਨੇ 'ਚ ਸ਼ਿਕਾਇਤ ਦਰਜ਼ ਕਰਵਾਉਣੀ ਪਈ।
ਉਹ ਖੁਦ ਨੂੰ ਸ਼ਾਹਿਦ ਦੀ ਪਤਨੀ ਦੱਸਦੀ ਸੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹ ਫਲਾਪ ਹੋਣ ਕਰਕੇ ਅਜਿਹਾ ਕਰ ਰਹੀ ਹੈ। ਦੱਸਣਾ ਚਾਹੁੰਦੇ ਹਾਂ ਕਿ ਵਾਸਤਵਿਕਤਾ ਨੇ 2000 'ਚ ਪਹਿਲੀ ਫਿਲਮ 'ਦਿਲ ਭੀ ਕਿਆ ਚੀਜ਼ ਹੈ' ਨਾਲ ਡੈਬਿਊ ਕੀਤਾ, ਜਿਸ 'ਚ ਉਸ ਨਾਲ ਅਦਾਕਾਰ ਅਰਜਨ ਬਾਜਵਾ ਨਜ਼ਰ ਆਏ ਸਨ। ਇਸ ਫਿਲਮ ਨੂੰ ਲਾਰੇਂਸ ਡਿਸੂਜ਼ਾ ਨੇ ਬਣਾਇਆ ਸੀ। ਇਹ ਹਿੱਟ ਨਹੀਂ ਹੋ ਸਕੀ, ਇਸ ਤੋਂ ਬਾਅਦ ਨਿਰਦੇਸ਼ਕ ਨੇ ਉਸ ਨੂੰ ਫਿਲਮ ਤੋਂ ਰਿਪਲੇਸ ਕਰ ਦਿੱਤਾ।