ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਵਿਦਿਆ ਬਾਲਨ ਦਾ 1 ਜਨਵਰੀ ਨੂੰ ਜਨਮਦਿਨ ਹੁੰਦਾ ਹੈ। ਉਨ੍ਹਾਂ ਦੇ ਜਨਮਦਿਨ ਤੋਂ 1 ਦਿਨ ਪਹਿਲਾਂ 31 ਦਸੰਬਰ ਨੂੰ ਆਪਣੇ ਘਰ 'ਚ ਸ਼ਾਨਦਾਰ ਪਾਰਟੀ ਰੱਖੀ। ਜਿਸ 'ਚ ਉਨ੍ਹਾਂ ਦੇ ਕਰੀਬੀ ਲੋਕ ਸ਼ਾਮਲ ਸਨ। ਵਿਦਿਆ ਬਾਲਨ ਆਪਣੇ ਪਤੀ ਸਿਧਾਰਥ ਰਾਏ ਨਾਲ ਦਿਖਾਈ ਦਿੱਤੀ।
ਵਿਦਿਆ ਦੀ ਜਨਮਦਿਨ ਪਾਰਟੀ ਇਕ ਖਾਸ ਥੀਮ 'ਤੇ ਆਧਾਰਿਤ ਸੀ। ਇਸ ਲਈ ਗੈਸਟ ਅਜੀਬੋਗਰੀਬ ਗੈਟਅੱਪ 'ਚ ਨਜ਼ਰ ਆਏ।
ਅਦਾਕਾਰਾ ਵਿਦਿਆ ਬਾਲਨ ਵੀ ਵੱਖਰੀ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਬਲੈਕ ਅਤੇ ਪਿੰਕ ਰੰਗ ਦੀ ਲੌਂਗ ਡ੍ਰੈੱਸ ਪਹਿਣੀ ਹੋਈ ਸੀ। ਸਿਰ 'ਤੇ ਉਨ੍ਹਾਂ ਨੇ ਟੋਪੀ ਪਹਿਣੀ ਹੋਈ ਸੀ, ਉੱਥੇ ਹੀ ਉਨ੍ਹਾਂ ਦੇ ਪਤੀ ਸਿੰਪਲ ਲੁਕ 'ਚ ਨਜ਼ਰ ਆਏ।
ਪਾਰਟੀ 'ਚ ਉਨ੍ਹਾਂ ਦੇ ਦਿਓਰ ਆਦਿਤਿਆ ਰਾਏ ਕਪੂਰ ਵੀ ਨਜ਼ਰ ਆਏ। ਹਮੇਸ਼ਾ ਬਿੰਦਾਸ ਰਹਿਣ ਵਾਲੀ ਵਿਦਿਆ ਇੱਥੇ ਵੀ ਹੱਸਮੁੱਖ ਨਜ਼ਰ ਆਈ। ਦੱਸ ਦਈਏÎ ਕਿ ਵਿਦਿਆ ਹਮੇਸ਼ਾ ਆਪਣੇ ਜਨਮਦਿਨ ਲਈ ਉੱਤਸ਼ਾਹਿਤ ਰਹਿੰਦੀ ਹੈ। ਇਕ ਇੰਟਰਵਿਓ 'ਚ ਅਦਾਕਾਰਾ ਨੇ ਕਿਹਾ, ਮੇਰਾ ਜਨਮਦਿਨ ਹਮੇਸ਼ਾ ਹੀ ਸਿੰਪਲ ਰਿਹਾ ਹੈ। ਇੱਥੇ ਸਿਰਫ ਪਰਿਵਾਰਵਾਲੇ ਹੀ ਮੌਜ਼ੂਦ ਹੁੰਦੇ ਹਨ। ਜਦੋਂ ਮੈਂ ਸਿੰਗਲ ਸੀ, ਤਾਂ ਆਪਣੇ ਮਾਤਾ-ਪਿਤਾ ਨੂੰ ਸਵੇਰੇ 12 ਵਜ਼ੇ ਉਠਾਉਂਦੀ ਸੀ ਅਤੇ ਵਿਸ਼ ਕਰਨ ਨੂੰ ਕਹਿੰਦੀ ਸੀ।
ਵਿਦਿਆ ਦੇ ਮਾਤਾ-ਪਿਤਾ ਇਸ ਦੌਰਾਨ ਪਾਰਟੀ 'ਚ ਦਿਖਾਈ ਦਿੱਤੇ।