FacebookTwitterg+Mail

ਦੋ ਬੱਚਿਆਂ ਦੀ ਮਾਂ ਵੀਨਾ ਮਲਿਕ ਨੇ ਤੋੜਿਆ 3 ਸਾਲ ਦਾ ਵਿਆਹ , ਇਸ ਗੱਲ 'ਤੇ ਹੋਇਆ ਝਗੜਾ

    1/7
11 March, 2017 04:46:05 PM
ਮੁੰਬਈ- ਵਿਆਹ ਦੇ ਤਿੰਨ ਸਾਲ ਬਾਅਦ ਬਿਗ ਬੌਸ ਦੀ ਉਮੀਦਵਾਰ ਰਹਿ ਚੁੱਕੀ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਪਤੀ ਅਸਦ ਖਟਕ ਤੋਂ ਵੱਖ ਹੋ ਗਈ ਹੈ। ਰਿਪੋਰਟਜ਼ ਦੀ ਮੰਨੀਏ ਤਾਂ ਵੀਨਾ ਨੇ ਫਿਲਮਾਂ 'ਚ ਵਾਪਸੀ ਦੀ ਇੱਛਾ ਜ਼ਾਹਿਰ ਕੀਤੀ ਹੈ ਪਰ ਅਸਦ ਨੂੰ ਇਹ ਮੰਜੂਰ ਨਹੀਂ ਹੋਇਆ। ਇਸ ਮੁੱਦੇ 'ਤੇ ਦੋਹਾਂ ਦੇ ਵਿੱਚ ਜਮ ਕੇ ਬਹਿਸ ਹੋਈ ਅਤੇ ਉਹ ਵੱਖ ਹੋ ਗਏ। ਇਸੇ ਸਾਲ ਜਨਵਰੀ 'ਚ ਵੀਨਾ ਨੇ ਲਾਹੌਰ ਦੇ ਫੈਮਿਲੀ ਕੋਰਟ 'ਚ ਤਲਾਕ ਦੀ ਅਰਜ਼ੀ ਲਗਾਈ ਸੀ। ਵੀਨਾ ਦੀ ਅਰਜ਼ੀ 'ਤੇ ਅਸਦ ਨੇ ਕੋਈ ਵੀ ਇਤਰਾਜ਼ ਨਹੀਂ ਜਤਾਇਆ ਹੈ। ਫਾਇਨਲੀ ਕੋਰਟ ਨੇ ਵੀਨਾ ਦੀ ਅਰਜ਼ੀ ਨੂੰ ਮੰਜ਼ੂਰ ਕਰ ਲਿਆ ਸੀ ਅਤੇ ਪਿਛਲੇ ਮਹੀਨੇ ਬਿਨਾ ਕਿਸੇ ਵਿਵਾਦ ਦੇ ਤਲਾਕ ਦੀ ਮੰਜ਼ੂਰੀ ਦੇ ਦਿੱਤੀ। ਸੂਤਰਾਂ ਦੇ ਮੁਤਾਬਕ, ਜਨਵਰੀ 'ਚ ਜਦੋਂ 33 ਸਾਲ ਦੀ ਵੀਨਾ ਨੇ ਤਲਾਕ ਦੀ ਅਰਜ਼ੀ ਲਗਾਈ ਤਾਂ ਕੋਰਟ ਨੇ ਅਸਦ ਦੇ ਨਾਂ ਸੰਮਨ ਭੇਜਿਆ ਸੀ ਪਰ ਨਾ ਤਾਂ ਉਹ ਜੱਜ ਦੇ ਸਾਹਮਣੇ ਪੇਸ਼ ਹੋਏ ਅਤੇ ਨਾ ਹੀ ਜਵਾਬੀ ਪਟੀਸ਼ਨ ਫਾਈਲ ਦਿੱਤੀ। ਆਖਿਰਕਾਰ, ਕੋਰਟ ਨੇ ਵੀਨਾ ਦੀ ਅਰਜ਼ੀ ਨੂੰ ਸਵੀਕਾਰ ਕੀਤਾ ਅਤੇ ਤਲਾਕ ਦੀ ਮੰਜ਼ੂਰੀ ਦੇ ਦਿੱਤੀ।
ਦੱਸ ਦਈਏ ਕਿ ਵੀਨਾ ਨੇ ਦਸੰਬਰ 2013 'ਚ ਬਿਜਨੈੱਸਮੈਨ ਅਸਦ ਖਟਕ ਨਾਲ ਵਿਆਹ ਕੀਤਾ ਸੀ। 22 ਸਤੰਬਰ 2014 ਨੂੰ ਉਨ੍ਹਾਂ ਨੇ ਬੇਟੇ ਅਵਰਾਮ ਨੂੰ ਜਨਮ ਦਿੱਤਾ ਅਤੇ ਇਸ ਦੇ ਠੀਕ ਇਕ ਸਾਲ ਬਾਅਦ ਯਾਨਿ 23 ਸਤੰਬਰ 2015 ਨੂੰ ਬੇਟੀ ਅਮਾਲ ਨੂੰ ਜਨਮ ਦਿੱਤਾ। ਕਿਹਾ ਜਾ ਰਿਹਾ ਹੈ ਕਿ ਅਸਦ ਚਾਹੁੰਦੇ ਸਨ ਕਿ ਵੀਨਾ ਫਿਲਮਾਂ 'ਚ ਆਉਣ ਦੀ ਬਜਾਏ ਬੱਚਿਆਂ ਦੀ ਦੇਖਰੇਖ 'ਤੇ ਧਿਆਨ ਦੇਵੇ ਪਰ ਵੀਨਾ ਮਲਿਕ ਨਹੀਂ ਮੰਨੀ।

Tags: Veena Malik a Pakistani actress Asad Khattak divorceਵੀਨਾ ਮਲਿਕਅਸਦ ਖਟਕਤਲਾਕ

About The Author

Anuradha Sharma

Anuradha Sharma is News Editor at Jagbani.