FacebookTwitterg+Mail

ਨਿਊਡ ਫੋਟੋਸ਼ੂਟ, ਇੰਟੀਮੇਸੀ, ਮੋਦੀ 'ਤੇ ਟਿੱਪਣੀ ਵਰਗੇ ਵਿਵਾਦਾਂ ਕਾਰਨ ਵੀਨਾ ਮਲਿਕ ਰਹਿ ਚੁੱਕੀ ਹੈ ਸੁਰਖੀਆਂ 'ਚ!!

veena malik
31 August, 2017 04:12:13 PM

ਮੁੰਬਈ— ਪਾਕਿਸਤਾਨੀ ਅਦਾਕਾਰਾ ਵੀਨਾ ਮਲਿੱਕ ਜਿੱਥੇ ਆਪਣੀ ਹੌਟਨੈੱਸ ਲਈ ਜਾਣੀ ਜਾਂਦੀ ਹੈ, ਉੱਥੇ ਉਹ ਆਪਣੇ ਵਿਵਾਦਾਂ ਕਾਰਨ ਵੀ ਸੁਰਖੀਆਂ 'ਚ ਰਹਿੰਦੀ ਹੈ। ਜੇਕਰ ਅਸੀਂ ਉਨ੍ਹਾਂ ਦੇ ਵਿਵਾਦਾਂ ਦੀ ਗੱਲ ਕਰੀਏ ਤਾਂ ਕਿੰਨੇ ਹੀ ਵਿਵਾਦ ਸਾਹਮਣੇ ਆ ਜਾਂਦੇ ਹਨ। ਵੀਨਾ ਉਸ ਸਮੇਂ ਬੇਹੱਦ ਸੁਰਖੀਆਂ 'ਚ ਆਈ ਸੀ, ਜਦੋਂ ਉਹ ਬਿੱਗ ਬੌਸ 4' ਦੀ ਪ੍ਰਤੀਭਾਗੀ ਰਹੀ। ਉਸ ਦੌਰਾਨ ਵੀਨਾ ਅਸ਼ਮਿਤ ਪਟੇਲ ਨਾਲ ਇੰਟੀਮੇਟ ਹੋਣ ਕਾਰਨ ਚਰਚਾ 'ਚ ਰਹੀ। ਇਨ੍ਹਾਂ ਦੋਹਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ। 

Punjabi Bollywood Tadka

ਵੀਨਾ ਮਲਿਕ ਲਈ ਇੰਟੀਮੇਟ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਜਿੱਥੇ ਉਹ ਅਸ਼ਮਿਤ ਦੇ ਨਾਲ ਕੋਜ਼ੀ ਹੋਈ ਸੀ, ਉਥੇ ਉਨ੍ਹਾਂ ਦਾ ਅਫੇਅਰ ਫਿਲਮਕਾਰ ਹੇਮੰਤ ਮਧੁਰਕਰ ਨਾਲ ਵੀ ਰਹਿ ਚੁੱਕਾ ਹੈ। ਅੱਜ-ਕੱਲ ਦੋਹਾਂ ਦੇ ਲਵੀ-ਡਵੀ ਮੂਮੈਂਟ ਕਈ ਵਾਰ ਸਾਹਮਣੇ ਆ ਚੁੱਕੇ ਹਨ। 

Punjabi Bollywood Tadka

ਵੀਨਾ ਨੇ 2012 'ਚ ਐੱਫ ਐੱਫ. ਐੱਚ. ਐੱਮ. ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਨਿਊਡ ਤਸਵੀਰ ਨੂੰ ਉਨ੍ਹਾਂ ਦੀਆਂ ਬਾਹਾਂ 'ਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਨਾਂ ਬਣਿਆ ਹੋਇਆ ਸੀ, ਜਿਸ ਕਾਰਨ ਉਹ ਕਾਫੀ ਵਿਵਾਦਾਂ 'ਚ ਘਿਰੀ ਰਹੀ ਪਰ ਬਾਅਦ 'ਚ ਵੀਨਾ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਟੈਟੂ ਨੂੰ ਫੋਟੋਸ਼ਾਪਡ ਦੱਸਿਆ।

Punjabi Bollywood Tadka

ਇੱਥੇ ਇਹ ਵੀ ਦੱਸਣਯੋਗ ਹੈ ਕਿ 24 ਫਰਵਰੀ 1984 ਨੂੰ ਰਾਵਲਪਿੰਡੀ ਪਾਕਿਸਤਾਨ 'ਚ ਜਨਮੀ ਵੀਨਾ ਹੁਣ ਤਲਾਕਸ਼ੁਦਾ ਹੈ। ਉਨ੍ਹਾਂ ਨੇ ਇਸੇ ਸਾਲ ਆਪਣੇ ਪਤੀ ਆਸਦ ਬਸ਼ੀਰ ਖਾਨ ਤੋਂ ਤਲਾਕ ਲਿਆ ਹੈ। ਵੀਨਾ ਨੇ ਪਤੀ ਅਸਦ 'ਤੇ ਕੁੱਟ-ਮਾਰ ਅਤੇ ਸਰੀਰਕ-ਮਾਨਸਿਕ ਟਾਰਚਰ ਕਰਨ ਦਾ ਗੰਭੀਰ ਦੋਸ਼ ਲਾਏ ਸਨ। 

Punjabi Bollywood Tadka

ਵੀਨਾ ਦੇ ਵਿਵਾਦ ਇੱਥੇ ਬੰਦ ਨਹੀਂ ਹੋਏ। ਉਸ ਨੇ ਨਰਿੰਦਰ ਮੋਦੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਤੱਕ ਕੀਤੀ ਹੋਈ ਹੈ। ਆਪਣੇ ਨਿਊਜ਼ ਸ਼ੋਅ 'ਚ ਭਾਰਤ ਨੂੰ ਲੈ ਕੇ ਵੀਨਾ ਨੇ ਪ੍ਰਧਾਨ ਮੰਤਰੀ ਦੀ ਇਸਰਾਇਲ ਯਾਤਰਾ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੱਪ ਸਪੌਲੇ ਨਾਲ ਮਿਲਣ ਜਾ ਰਿਹਾ ਹੈ ਜਾਂ ਇੰਝ ਕਹੀਏ ਕਿ ਮੋਦੀ ਆਪਣੇ ਵੱਡੇ ਅੱਬੂ ਨੂੰ ਮਿਲਣ ਦਾ ਰਹੇ ਹਨ।

Punjabi Bollywood Tadka

ਉਸ ਨੇ ਕਿਹਾ ਸੀ ਕਿ ਜ਼ਮੀਨ 'ਤੇ ਵੱਸਣ ਵਾਲੇ ਦੋ ਸ਼ੈਤਾਨੀ ਮੁਲਕਾਂ ਦੀ ਗੱਲ ਕਰ ਲਓ, ਜਿਨ੍ਹਾਂ ਦੇ ਮਕਸਦ ਸਿਰਫ ਮੁਸਲਮਾਨਾਂ ਦੀ ਬਰਬਾਦੀ ਹੈ। ਦੋਵੇਂ ਦੇਸ਼ ਮੁਸਲਮਾਨਾਂ ਦੇ ਖੂਨ ਦੇ ਪਿਆਸੇ ਹਨ। ਜੀ ਹਾਂ ਮੈਂ ਗੱਲ ਕਰ ਰਹੀ ਹਾਂ ਭਾਰਤ ਅਤੇ ਇਸਰਾਇਲ ਦੀ। ਇਹ ਦੋਵੇਂ ਮੁਲਕ ਫਿਤਰਤ ਤੋਂ ਇਕ ਹਨ। ਭਾਰਤ ਨੇ ਕਸ਼ਮੀਰ 'ਚ ਬੇਗੁਨਾਹ ਨਿਹੱਥੇ ਕਸ਼ਮੀਰੀਆਂ 'ਤੇ ਜੁਰਮ ਅਤੇ ਹਿੰਸਾ ਦੀ ਹੱਦ ਕਰ ਰਖੀਆਂ ਹਨ ਅਤੇ ਇਸਰਾਇਲ ਨੇ ਫਿਲਿਸਤੀਨ 'ਚ ਵੀ ਇਹ ਹੀ ਹਾਲ ਕਰ ਰਖਿਆ ਹੈ''।

Punjabi Bollywood Tadka Punjabi Bollywood Tadka


Tags: ControversyVeena Malik Ashmit Patel Bigg boss Hemant madhukarTv celebrityਵੀਨਾ ਮਲਿੱਕ ਪਾਕਿਸਤਾਨੀ ਅਦਾਕਾਰਾ