FacebookTwitterg+Mail

ਤਲਾਕ ਤੋਂ ਬਾਅਦ ਛਲਕਿਆ ਵੀਨਾ ਮਲਿਕਾ ਦਾ ਦਰਦ, ਦੱਸਿਆ ਕਿਉਂ ਲਿਆ ਤਲਾਕ

    1/2
16 March, 2017 02:19:09 PM
ਮੁੰਬਈ- ਵਿਆਹ ਦੇ ਤਿੰਨ ਸਾਲ ਬਾਅਦ 'ਬਿਗ ਬੌਸ' ਦੀ ਉਮੀਦਵਾਰ ਰਹਿ ਚੁੱਕੀ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਪਤੀ ਅਸਦ ਖਟਕ ਤੋਂ ਵੱਖ ਹੋ ਚੁੱਕੀ ਹੈ। ਹਾਲ ਹੀ 'ਚ ਦੋਹਾਂ ਦਾ ਤਲਾਕ ਹੋਇਆ ਹੈ। ਤਲਾਕ ਦੇ ਬਾਅਦ ਵੀਨਾ ਨੇ ਆਪਣੇ ਰਿਲੇਸ਼ਨ 'ਤੇ ਖੁੱਲ੍ਹ ਕੇ ਗੱਲ ਕਰਦੇ ਹੋਏ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ। ਵੀਨਾ ਦਾ ਕਹਿਣ ਹੈ ਕਿ ਅਸਦ ਨੇ ਉਨ੍ਹਾਂ ਨਾਲ ਮਾਰਕੁੱਟ ਸਗੋਂ ਉਨ੍ਹਾਂ ਨਾਲ ਸਰੀਰਕ ਅਤੇ ਮਾਨਸਿਕ ਰੂਪ ਨਾਲ ਦੁਰਵਿਵਹਾਰ ਕੀਤਾ ਹੈ, ਜਿਸ ਦੇ ਬਾਅਦ ਹੀ ਉਨ੍ਹਾਂ ਨੇ ਤਲਾਕ ਲੈਣ ਦਾ ਕਦਮ ਉਠਾਇਆ ਹੈ।
ਵੀਨਾ ਨੇ ਹਾਲ ਹੀ 'ਚ ਇਕ ਪਾਕਿਸਤਾਨੀ ਨਿਊਂਜ਼ ਪ੍ਰੋਗਰਾਮ 'ਚ ਦਿੱਤੇ ਇੰਟਰਵਿਊ 'ਚ ਕਈ ਖੁਲਾਸੇ ਕੀਤੇ ਹਨ, ਜਿਸ ਦੀ ਇਕ ਕਲਿੱਪ 'ਚ ਵੀਨਾ ਕਹਿ ਰਹੀ ਹੈ,''ਲੋਕ ਕਹਿੰਦੇ ਹਨ ਕਿ ਮੈਂ ਪੈਸਿਆਂ ਲਈ ਵਿਆਹ ਕੀਤਾ ਹੈ। ਅੱਜ ਅਸਦ ਕੋਲ ਪੈਸੇ ਖਤਮ ਹੋ ਗਏ ਹਨ ਤਾਂ ਮੈਂ ਉਨ੍ਹਾਂ ਤੋਂ ਤਲਾਕ ਲੈ ਲਿਆ ਹੈ। ਹਾਲਾਂਕਿ ਗੱਲ ਤਾਂ ਕੁਝ ਹੋਰ ਹੀ ਹੈ।'' ਅਜੇ ਇਹ ਇੰਟਰਵਿਊ ਪ੍ਰਸਾਰਿਤ ਨਹੀਂ ਕੀਤਾ ਗਿਆ ਹੈ। ਇਸ ਇੰਟਰਵਿਊ 'ਚ ਉਨ੍ਹਾਂ ਨੇ ਅਸਦ ਨਾਲ ਆਪਣੇ ਵਿਆਹ 'ਚ ਆ ਰਹੀਆਂ ਮੁਸ਼ਕਲਾਂ ਅਤੇ ਤਲਾਕ ਦੇ ਬਾਰੇ 'ਚ ਗੱਲ ਕੀਤੀ ਹੈ। ਹਾਲ ਹੀ 'ਚ ਟਵਿਟਰ 'ਤੇ ਸ਼ੋਅ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਦਰਅਸਲ, ਅਸਦ ਵੀਨਾ ਨੂੰ ਵਾਪਿਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਤਾਂ ਵੀਨਾ ਨੇ ਪਹਿਲੇ ਹੀ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਪਰ ਬਾਅਦ 'ਚ ਵੀਨਾ ਅਸਦ ਨਾਲ ਰਹਿਣ ਨੂੰ ਵੀ ਤਿਆਰ ਹੋ ਗਈ ਸੀ।

Tags: veena malik divorce asad khattakਤਲਾਕ ਵੀਨਾ ਮਲਿਕਾ twitter

About The Author

Anuradha Sharma

Anuradha Sharma is News Editor at Jagbani.