FacebookTwitterg+Mail

ਭਾਰਤ ਦੇ ਵਿੰਗ ਕਮਾਂਡਰ 'ਤੇ ਟਿੱਪਣੀ ਕਰਕੇ ਵਿਵਾਦਾਂ 'ਚ ਘਿਰੀ ਪਾਕਿਸਤਾਨੀ ਅਦਾਕਾਰਾ

veena malik tweet on wing commander abhinandan
22 August, 2019 10:53:02 AM

ਮੁੰਬਈ(ਬਿਊਰੋ) — ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਇਕ ਵਾਰ ਮੁੜ ਤੋਂ ਸੁਰਖੀਆਂ 'ਚ ਹੈ। ਇਸ ਵਾਰ ਉਸ ਨੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਖਿਲਾਫ ਟਿੱਪਣੀ ਕੀਤੀ ਹੈ। ਉਸ ਨੇ ਟਵਿਟਰ 'ਤੇ ਅਭਿਨੰਦਨ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਪੁਰਾਣੀ ਤੇ ਦੂਜੀ 'ਚ ਉਨ੍ਹਾਂ ਨੂੰ ਪਾਕਿਸਤਾਨ ਪੁਲਸ ਵਲੋਂ ਹਿਰਾਸਤ 'ਚ ਲਿਆ ਜਾ ਰਿਹਾ ਦਿਖਾਇਆ ਗਿਆ ਹੈ। ਵੀਨਾ ਨੇ ਕਿਹਾ ਕਿ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ ਅਤੇ ਨਾਲ ਹੀ ਉਸ ਨੇ ਪਾਕਿਸਤਾਨੀ ਹਵਾਈ ਫੌਜ ਦਾ ਹੈਸ਼ਟੈਗ ਦਿੱਤਾ ਹੈ। ਵੀਨਾ ਮਲਿਕ ਦੇ ਇਸ ਟਵੀਟ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ।

ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵੀਨਾ ਮਲਿਕ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਉਹ ਅਕਸਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਸੁਰਖੀਆਂ 'ਚ ਰਹਿ ਚੁੱਕੀ ਹੈ। ਹੁਣ ਅਭਿਨੰਦਨ ਬਾਰੇ ਕੀਤੇ ਗਏ ਇਸ ਟਵੀਟ ਤੋਂ ਬਾਅਦ ਯੂਜ਼ਰਸ ਭਾਰਤੀ ਫੌਜ ਦੇ ਕਾਰਨਾਮਿਆਂ ਬਾਰੇ ਦੱਸ ਰਹੇ ਹਨ ਕਿ ਭਾਰਤੀ ਫੌਜ ਕਿਸ ਤਰ੍ਹਾਂ ਪਾਕਿਸਤਾਨ ਤੋਂ ਬਹੁਤ ਅੱਗੇ ਹੈ।

 
 
 
 
 
 
 
 
 
 
 
 
 
 

I leave it to the oeople To Discuss this... Im just Meh Blank😐 #VeenaMalik #AliGulPir

A post shared by VEENA MALIK (@theveenamalik) on Aug 17, 2019 at 10:27am PDT


Tags: Veena MalikTweetWing Commander AbhinandanPakistanBollywood Celebrity

Edited By

Sunita

Sunita is News Editor at Jagbani.