ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਸੁਲਤਾਨਿਆ ਦੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦਾ ਦਿੱਲੀ ਸ਼ੈਡਿਊਲ ਪੂਰਾ ਹੋ ਚੁੱਕਾ ਹੈ। ਦਿੱਲੀ ਸ਼ੈਡਿਊਲ ਪੂਰਾ ਹੋਣ 'ਤੇ ਫਿਲਮ ਦੀ ਟੀਮ ਨੇ ਗ੍ਰੈਂਡ ਪਾਰਟੀ ਇੰਜੁਆਏ ਕੀਤੀ, ਜਿਸ ਵਿਚ ਲੀਡ ਅਦਾਕਾਰਾ ਨਾਲ ਫਿਲਮ ਦੀ ਪ੍ਰੋਡਿਊਸਰ ਰਿਆ ਕਪੂਰ ਵੀ ਮੌਜੂਦ ਰਹੀ। ਸਵਰਾ ਭਾਸਕਰ ਨੇ ਪਾਰਟੀ ਦੀਆਂ ਕੁਝ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਦੱਸ ਰਹੀ ਹੈ ਕਿ ਦਿੱਲੀ ਦੀ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਨੇ 'ਵੀਰੇ ਦੀ ਵੈਡਿੰਗ' ਦਾ ਦਿੱਲੀ ਸ਼ੈਡਿਊਲ ਪੂਰਾ ਕਰ ਲਿਆ ਹੈ।
ਦੱਸ ਦੇਈਏ ਕਿ ਕਰੀਨਾ ਕਪੂਰ ਦੀ ਇਹ ਕਮਬੈਕ ਫਿਲਮ ਹੈ। ਆਖਿਰੀ ਵਾਰ ਫਿਲਮ 'ਕੀ ਐਂਡ ਕਾ' 'ਚ ਨਜ਼ਰ ਆਈ ਕਰੀਨਾ। ਇਸ ਤੋਂ ਬਾਅਦ ਬੇਟੇ ਤੈਮੂਰ ਅਲੀ ਖਾਨ ਦੇ ਜਨਮ ਅਤੇ ਦੇਖਭਾਲ 'ਚ ਬਿਜ਼ੀ ਹੋ ਗਈ ਸੀ। ਇਸ ਫਿਲਮ ਦੀ ਪੂਰੀ ਸ਼ੂਟਿੰਗ ਦੌਰਾਨ ਕਰੀਨਾ ਕਪੂਰ ਨਾਲ ਉਨ੍ਹਾਂ ਦੇ ਬੇਟੇ ਤੈਮੂਰ ਵੀ ਮੂਜੌਦ ਰਹੇ ਪਰ ਇਸ ਪਾਰਟੀ 'ਚ ਨੰਨੇ ਤੈਮੂਰ ਦੀ ਝਲਕ ਦੇਖਣ ਨੂੰ ਨਹੀਂ ਮਿਲੀ। ਦਿੱਲੀ ਚ ਸ਼ੂਟਿੰਗ ਖਤਮ ਕਰ ਚੁੱਕੀ ਫਿਲਮ 'ਵੀਰੇ ਦੀ ਵੈਡਿੰਗ' ਦੀ ਟੀਮ ਜਲਦ ਹੀ ਮੁੰਬਈ ਵਾਪਸ ਪਰਤੇਗੀ।
ਦੱਸ ਦੇਈਏ ਕਿ ਦਿੱਲੀ 'ਚ ਫਿਲਮ ਦੇ ਕਾਫੀ ਹਿੱਸੇ ਦੀ ਸ਼ੂਟਿੰਗ ਹੋਈ ਹੈ ਅਤੇ ਸ਼ਨੀਵਾਰ ਨੂੰ ਰੈਪਅੱਪ ਹੋਇਆ। ਇਸ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਕਰ ਰਹੇ ਹਨ। ਫਿਲਮ ਦੀ ਪ੍ਰੋਡਿਊਸਰ ਅਤੇ ਅਨਿਲ ਕਪੂਰ ਦੀ ਬੇਟੀ ਰਿਆ ਕਪੂਰ ਨੇ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਸੀ ਕਿ ਦਿੱਲੀ ਇੱਕ ਅਹਿਮ ਲੋਕੇਸ਼ਨ ਹੈ। ਇਹ ਸਾਡੀ ਫਿਲਮ ਲਈ ਇੱਕ ਆਈਡਲ ਲੋਕੇਸ਼ਨ ਹੈ। ਅਦਾਕਾਰਾ ਸੋਨਮ ਕਪੂਰ ਲਈ ਆਪਣਾ ਪਰਿਵਾਰ ਸਭ ਤੋਂ ਅਹਿਮ ਹੈ। ਇਸ ਲਈ ਖਾਸ ਮੌਕਿਆਂ 'ਤੇ ਉਹ ਆਪਣੇ ਪਰਿਵਾਰ ਨਾਲ ਹੀ ਸਮਾਂ ਬਿਤਾਉਣਾ ਚਾਹੁੰਦੀ ਹੈ। ਦੀਵਾਲੀ ਦੇ ਖਾਸ ਮੌਕੇ 'ਤੇ ਵੀ ਉਨ੍ਹਾਂ ਦਾ ਕੁਝ ਅਜਿਹੀ ਹੀ ਯੋਜਨਾ ਹੈ। ਦੀਵਾਲੀ ਦੇ ਮੌਕੇ 'ਤੇ ਵੀ ਸੋਨਮ ਕਪੂਰ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਆਪਣੇ ਪਰਿਵਾਰ ਲਈ ਮੁੰਬਈ ਵਾਪਸ ਪਰਤ ਰਹੀ ਹੈ। ਆਪਣੀ ਫਿਲਮ 'ਵੀਰੇ ਦੀ ਵੈਡਿੰਗ' ਦੇ ਸ਼ੈਡਿਊਲ ਤੋਂ ਉਹ ਪੰਜ ਦਿਨ ਦਾ ਬ੍ਰੇਕ ਲੈ ਕੇ ਮੁੰਬਈ ਵਾਪਸ ਪਰਤੇਗੀ।