FacebookTwitterg+Mail

ਕਠੂਆ ਗੈਂਗਰੇਪ ਕੇਸ 'ਚ ਸਾਹਮਣੇ ਆਈਆਂ ਹਸੀਨਾਵਾਂ ਨੇ ਆਖਿਰ ਕਿਉਂ ਵੱਟੀ ਕਾਸਟਿੰਗ ਕਾਊਚ 'ਤੇ ਚੁੱਪੀ?

veere di wedding
26 April, 2018 11:32:29 AM

ਮੁੰਬਈ(ਬਿਊਰੋ) — ਬਾਲੀਵੁੱਡ ਅਦਾਕਾਰਾ ਸੋਨਮ ਕਪੂਰ, ਕਰੀਨਾ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਦੀ ਫਿਲਮ 'ਵੀਰੇ ਦੀ ਵੈਡਿੰਗ' ਦਾ ਟਰੇਲਰ ਬੀਤੇ ਦਿਨ ਰਿਲੀਜ਼ ਕੀਤਾ ਗਿਆ। ਫਿਲਮ ਦਾ ਟਰੇਲਰ ਕਾਫੀ ਬੋਲਡ ਅਤੇ ਗਾਲ੍ਹਾਂ ਨਾਲ ਭਰਿਆ ਹੋਇਆ ਹੈ। ਹਾਲ ਹੀ 'ਚ ਕਠੂਆ ਰੇਪ ਮਾਮਲੇ 'ਚ ਵਿਰੋਧ ਲਈ ਅੱਗੇ ਆਈਆਂ ਬਾਲੀਵੁੱਡ ਦੀਆਂ ਤਿੰਨ ਅਭਿਨੇਤਰੀਆਂ ਕਰੀਨਾ ਕਪੂਰ ਖਾਨ, ਸਵਰਾ ਭਾਸਕਰ ਅਤੇ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੇ ਟਰੇਲਰ ਲਾਂਚ ਇਵੈਂਟ 'ਤੇ ਪਹੁੰਚੀਆਂ ਸਨ ਪਰ ਦੇਸ਼ ਅਤੇ ਸਮਾਜ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਆਜ਼ਾਦ ਵਿਚਾਰ ਰੱਖਣ ਵਾਲੀ ਕਰੀਨਾ ਕਪੂਰ ਖਾਨ, ਸਵਰਾ ਭਾਸਕਰ ਅਤੇ ਸੋਨਮ ਕਪੂਰ ਨਾਲ ਜਦੋਂ ਫਿਲਮ ਇੰਡਸਟਰੀ 'ਚ ਕਾਸਟਿੰਗ ਕਾਊਚ ਦੇ ਮੁੱਦੇ 'ਤੇ ਸਵਾਲ ਕੀਤਾ ਗਿਆ ਤਾਂ ਇਹ ਅਭਿਨੇਤਰੀਆਂ ਜਵਾਬ ਦੇਣ ਤੋਂ ਬੱਚਦੀਆਂ ਦਿਖੀਆਂ।
Punjabi Bollywood Tadka

ਪੱਤਰਕਾਰਾਂ ਨੇ ਜਦੋਂ ਮਹਿਲਾ ਸ਼ਕਤੀਕਰਣ ਅਤੇ ਲਿੰਗ ਸਮਾਨਤਾ 'ਤੇ ਦਿੱਤੇ ਬਿਆਨਾਂ ਨਾਲ ਚਰਚਾ 'ਚ ਰਹਿਣ ਵਾਲੀ ਸਵਰਾ ਭਾਸਕਰ ਤੋਂ ਜਦੋਂ ਕਾਸਟਿੰਗ ਕਾਊਚ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, ''ਪਹਿਲੀ ਗੱਲ, ਇਸ ਮੁੱਦੇ ਦਾ ਸਾਡੀ ਫਿਲਮ 'ਵੀਰੇ ਦੀ ਵੈਡਿੰਗ' ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Punjabi Bollywood Tadka

ਮੈਨੂੰ ਲੱਗਦਾ ਹੈ ਕਿ ਫਿਲਹਾਲ ਸਾਡਾ ਫੋਕਸ ਸਾਡੀ ਫਿਲਮ 'ਤੇ ਹੋਣਾ ਚਾਹੀਦਾ ਹੈ। ਬਾਕੀ ਗੱਲਾਂ ਲਈ ਤੁਸੀਂ ਮੇਰਾ ਟਵਿਟਰ ਅਕਾਊਂਟ ਦੇਖ ਸਕਦੇ ਹੋ।'' ਕਰੀਨਾ ਕਪੂਰ ਖਾਨ ਨੇ ਸਵਰਾ ਦਾ ਸਾਥ ਦਿੰਦੇ ਹੋਏ ਕਿਹਾ, ''ਮੈਨੂੰ ਲੱਗਦਾ ਹੈ ਕਿ ਸਾਨੂੰ ਫਿਲਮ 'ਤੇ ਧਿਆਨ ਦੇਣਾ ਚਾਹੀਦਾ ਹੈ।''

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਕਾਸਟਿੰਗ ਕਾਊਚ ਦਾ ਮੁੱਦਾ ਗਰਮ ਹੈ। ਇਕ ਤੋਂ ਬਾਅਦ ਇਕ ਅਦਾਕਾਰਾ ਇਸ ਮਾਮਲੇ 'ਚ ਆਪਣੀ ਹੈਰਾਨ ਕਰ ਦੇਣ ਵਾਲੀ ਹੱਡਬੀਤੀ ਸ਼ੇਅਰ ਕਰ ਰਹੀ ਹੈ। ਜੇਕਰ ਗੱਲ ਕੀਤੀ ਜਾਵੇਂ ਫਿਲਮ 'ਵੀਰੇ ਦੀ ਵੈਡਿੰਗ' ਦੀ ਤਾਂ ਅਨਿਲ ਕਪੂਰ ਅਤੇ ਏਕਤਾ ਕਪੂਰ ਦੀ ਕੰਪਨੀ ਮਿਲ ਕੇ ਇਸ ਫਿਲਮ 'ਪ੍ਰੋਡਿਊਸ ਕਰ ਰਹੀ ਹੈ।

Punjabi Bollywood Tadka

ਫਿਲਮ 1 ਜੂਨ ਨੂੰ ਰਿਲੀਜ਼ ਹੋਵੇਗੀ। ਤੈਮੂਰ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਦੀ ਇਹ ਕਮਬੈਕ ਫਿਲਮ ਹੈ। ਫਿਲਮ 'ਚ ਲਵ, ਸੈਕਸ, ਰਿਲੇਸ਼ਨਸ਼ਿੱਪ, ਵਿਆਹ ਅਤੇ ਦੋਸਤੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।


Tags: Veere Di WeddingKathua rape caseCasting Couch Trailer LaunchKareena Kapoor Khan Sonam KapoorSwara BhaskerShikha Talsania

Edited By

Chanda Verma

Chanda Verma is News Editor at Jagbani.