ਮੁੰਬਈ (ਬਿਊਰੋ)— ਫਿਲਮ 'ਵੀਰੇ ਦੀ ਵੈਡਿੰਗ' ਦਾ ਗੀਤ 'ਵੀਰੇ' ਰਿਲੀਜ਼ ਹੋ ਗਿਆ ਹੈ। 2 ਮਿੰਟ 4 ਸੈਕਿੰਡ ਦੇ ਗੀਤ ਦੀ ਇਸ ਵੀਡੀਓ ਨੂੰ ਜੀ ਮਿਊਜ਼ਿਕ ਕੰਪਨੀ ਨੇ ਆਪਣੇ ਅਧਿਕਾਰਕ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਇਸ ਗੀਤ 'ਚ ਕਰੀਨਾ ਕਪੂਰ ਅਤੇ ਸੋਨਮ ਕਪੂਰ ਆਪਣੀ ਗਰਲ ਗੈਂਗ ਨਾਲ ਮਿਲ ਕੇ ਖੂਬ ਮਸਤੀ ਕਰਦੀਆਂ ਅਤੇ ਬੇਪਰਵਾਹ ਜ਼ਿੰਦਗੀ ਜਿਉਂਦੇ ਦਿਖਾਇਆ ਗਿਆ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਰੋਜ਼ਾਨਾ ਜ਼ਿੰਦਗੀ ਤੋਂ ਬੋਰ ਹੋ ਕੇ 4 ਦੋਸਤ ਮਿਲ ਕੇ ਥਾਈਲੈਂਡ 'ਚ ਟ੍ਰਿਪ ਪਲਾਨ ਬਣਾਉਂਦੀਆਂ ਹਨ ਅਤੇ ਫਿਰ ਉੱਥੇ ਖੂਬ ਮਸਤੀ ਕਰਦੀਆਂ ਹਨ।
ਦੱਸਣਯੋਗ ਹੈ ਕਿ ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਵੀਰੇ ਦੀ ਵੈਡਿੰਗ' ਇਸ ਸਾਲ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਅਹਿਮ ਭੂਮਿਕਾ 'ਚ ਹਨ। ਫਿਲਮ ਦੇ ਇਸ ਗੀਤ 'ਚ ਜਿੱਥੇ ਇਕ ਪਾਸੇ ਚਾਰੋਂ ਅਭਿਨੇਤਰੀਆਂ ਇਕੱਠੀਆਂ ਨਜ਼ਰ ਆ ਰਹੀਆਂ ਹਨ, ਉੱਥੇ ਹੀ ਇਸ ਗੀਤ ਨੂੰ ਆਵਾਜ਼ ਦੇਣ 'ਚ ਕਈ ਗਾਇਕਾਂ ਦਾ ਯੋਗਦਾਨ ਹੈ। ਵਿਸ਼ਾਲ ਭਾਰਦਵਾਜ, ਆਦਿਤੀ ਸਿੰਘ ਸ਼ਰਮਾ, ਯੁਲੀਆ ਵੰਤੂਰ, ਧਵਨੀ, ਨਿਕਿਤਾ ਆਹੂਜਾ ਅਤੇ ਪਾਇਲ ਦੇਵ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਅਵਨਿਤਾ ਦੱਤ ਦੇ ਲਿਖੇ ਹਨ।