FacebookTwitterg+Mail

'ਵੀਰੇ ਦੀ ਵੈਡਿੰਗ' ਦਾ ਨਵਾਂ ਗੀਤ ਰਿਲੀਜ਼, ਭਾਵੁਕ ਦਿਖੀ ਗਰਲ ਗੈਂਗ

veere di wedding
26 May, 2018 02:31:59 PM

ਮੁੰਬਈ (ਬਿਊਰੋ)— ਬਾਲੀਵੁਡ ਅਦਾਰਾਕਾ ਕਰੀਨਾ ਕਪੂਰ ਨਾਲ ਗਰਲ ਗੈਂਗ ਦੀ ਫਿਲਮ 'ਵੀਰੇ ਦੀ ਵੈਡਿੰਗ' ਦਾ ਹੀਲ ਹੀ ਵਿਚ ਇਕ ਹੋਰ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦੇ ਚਾਰ ਗੀਤ ਰਿਲੀਜ਼ ਹੋ ਚੁੱਕੇ ਹਨ। ਸਾਰੇ ਗੀਤਾਂ ਨੂੰ ਫੈਨਜ਼ ਨੇ ਕਾਫ਼ੀ ਪਸੰਦ ਵੀ ਕੀਤਾ। ਪਹਿਲਾਂ ਚਾਰ ਗੀਤ ਕਾਫ਼ੀ ਮਸਤੀ ਭਰੇ ਸਨ ਪਰ ਹੁਣ ਵਾਲਾ ਗੀਤ ਸੁਣ ਕੇ ਤੁਸੀਂ ਕਾਫ਼ੀ ਭਾਵੁਕ ਹੋ ਜਾਓਗੇ।


ਇਸ ਗੀਤ ਦੇ ਬੋਲ ਹਨ 'ਆ ਜਾਓ ਨਾ'। ਗੀਤ ਵਿਚ ਅਜਿਹੇ ਜ਼ਬਰਦਸਤ ਸੀਨਸ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਗੀਤ ਵਿਚ ਕਰੀਨਾ ਕਪੂਰ ਖਾਨ, ਸੋਨਮ ਕਪੂਰ ਅਹੂਜਾ, ਸਵਰਾ ਭਾਸਕਰ, ਸ਼ਿਖਾ ਤਲਸਾਨੀਆ ਕਾਫੀ ਭਾਵੁਕ ਅੰਦਾਜ਼ ਵਿਚ ਨਜ਼ਰ ਆ ਰਹੀਆਂ ਹਨ। ਇਸ ਗੀਤ ਨੂੰ ਅਰਿਜੀਤ ਸਿੰਘ ਅਤੇ ਸਾਸਵਤ ਸੱਚਦੇਵਾ ਨੇ ਗਾਇਆ ਹੈ। ਦੱਸ ਦੇਈਏ ਕਿ 'ਵੀਰੇ ਦੀ ਵੈਡਿੰਗ' ਫਿਲਮ ਨੂੰ ਸ਼ਸ਼ਾਂਕ ਘੋਸ਼ ਨੇ ਡਾਇਰੈਕਟ ਕੀਤੀ ਹੈ। ਇਹ ਫਿਲਮ 1 ਜੂਨ ਨੂੰ ਰਿਲੀਜ਼ ਹੋਵੇਗੀ।


Tags: Veere Di WeddingAa Jao NaKareena KapoorSonam KapoorSwara BhaskarShikha Talsania

Edited By

Manju

Manju is News Editor at Jagbani.