FacebookTwitterg+Mail

Box Office : ਓਪਨਿੰਗ ਵੀਕੈਂਡ 'ਚ ਸਫਲ ਰਹੀ 'ਵੀਰੇ ਦੀ ਵੈਡਿੰਗ', ਜਾਣੋ ਕਲੈਕਸ਼ਨ

veere di wedding
04 June, 2018 01:09:56 PM

ਮੁੰਬਈ (ਬਿਊਰੋ)— ਸ਼ਸ਼ਾਂਕ ਘੋਸ਼ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਵੀਰੇ ਦੀ ਵੈਡਿੰਗ' ਬਾਕਸ ਆਫਿਸ 'ਤੇ ਓਪਨਿੰਗ ਵੀਕੈਂਡ 'ਚ ਸਫਲ ਰਹੀ ਹੈ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁੱਕਰਵਾਰ 10.70 ਕਰੋੜ, ਦੂਜੇ ਦਿਨ ਸ਼ਨੀਵਾਰ 12.25 ਕਰੋੜ ਅਤੇ ਤੀਜੇ ਦਿਨ ਐਤਵਾਰ 13.57 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਪਹਿਲੇ ਵੀਕੈਂਡ 'ਚ 36.52 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

ਉੱਥੇ ਹੀ ਇਹ ਫਿਲਮ ਸਾਲ 2018 ਦੀਆਂ ਟਾਪ 5 ਓਪਨਿੰਗ ਵੀਕੈਂਡ ਫਿਲਮਾਂ 'ਚ ਸ਼ਾਮਿਲ ਹੋ ਚੁੱਕੀ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ 'ਵੀਰੇ ਦੀ ਵੈਡਿੰਗ' 'ਚ ਸੋਨਮ ਕਪੂਰ, ਕਰੀਨਾ ਕਪੂਰ, ਸਵਰਾ ਭਾਸਕਰ, ਸ਼ਿਖਾ ਤਲਸਾਨਿਆ ਅਹਿਮ ਭੂਮਿਕਾ 'ਚ ਹਨ। ਉੱਥੇ ਹੀ ਇਸ ਫਿਲਮ ਨੂੰ ਭਾਰਤ 'ਚ 2,177 ਅਤੇ ਵਿਦੇਸ਼ਾਂ 'ਚ 470 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 30 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਇਹ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Kareena Kapoor Sonam Kapoor Veere Di Wedding Box Office Shashanka Ghosh Hindi Film

Edited By

Kapil Kumar

Kapil Kumar is News Editor at Jagbani.