FacebookTwitterg+Mail

Pics : 'ਵੀਰੇ ਦੀ ਵੈਡਿੰਗ' ਨਾਲ ਚਮਕੀ ਇਸ ਅਦਾਕਾਰਾ ਦੀ ਕਿਸਮਤ, ਹੋ ਰਹੀ ਚਰਚਾ

veere di wedding
08 June, 2018 12:22:28 PM

ਮੁੰਬਈ (ਬਿਊਰੋ)— ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸਿਖਾ ਤਲਸਾਨਿਆ ਸਟਾਰਰ ਫਿਲਮ 'ਵੀਰੇ ਦੀ ਵੈਡਿੰਗ' ਬਾਕਸ ਆਫਿਸ 'ਤੇ ਸਫਲਤ ਸਾਬਤ ਹੋ ਰਹੀ ਹੈ। ਇਹ ਫਿਲਮ ਬੋਲਡ ਕੰਟੈਂਟ ਦੀ ਵਜ੍ਹਾ ਕਰਕੇ ਚਰਚਾ 'ਚ ਹੈ। ਉੱਥੇ ਹੀ ਕਰੀਨਾ, ਸੋਨਮ ਅਤੇ ਸਵਰਾ ਭਾਸਕਰ ਵਰਗੇ ਮਸ਼ਹੂਰ ਚਿਹਰਿਆਂ ਵਿਚਕਾਰ ਸ਼ਿਖਾ ਨੇ ਆਪਣੇ ਕੰਮ ਨਾਲ ਪ੍ਰਸ਼ੰਸਕਾਂ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਉਸਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਿਖਾ ਮਸ਼ਹੂਰ ਕਾਮੇਡੀਅਨ ਟੀਕੂ ਤਲਸਾਨਿਆ ਦੀ ਬੇਟੀ ਹੈ।

Punjabi Bollywood Tadka

ਸ਼ਿਖਾ ਦੇ ਪਿਤਾ ਟੀਕੂ ਬਾਲੀਵੁੱਡ 'ਚ 200 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਸਨ ਪਰ ਸ਼ਿਖਾ ਆਪਣੇ ਪਿਤਾ ਦੇ ਨਾਂ ਦੀ ਵਰਤੋਂ ਕਰਨ ਤੋਂ ਬਚਦੀ ਰਹਿੰਦੀ ਹੈ। ਅਜਿਹਾ ਇਸ ਲਈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਲੋਕ ਉਸਨੂੰ ਉਸਦੇ ਪਿਤਾ ਦੇ ਨਾਂ 'ਤੇ ਕੰਮ ਦੇਣ। ਸ਼ਿਖਾ ਨੇ ਫਿਲਮ 'ਵੀਰੇ ਦੀ ਵੈਡਿੰਗ' 'ਚ ਇਕ ਬਿਕਨੀ ਸੀਨ ਦਿੱਤਾ ਸੀ। ਉਸਦੇ ਫੈਨਜ਼ ਵਲੋਂ ਉਸਦੇ ਇਸ ਸੀਨ ਨੂੰ ਕਾਫੀ ਪਸੰਦ ਕੀਤਾ ਗਿਆ। ਅਜਿਹਾ ਇਸ ਲਈ ਕਿਉਂਕਿ ਉਸ ਵਰਗੀ ਫਿਜ਼ੀਕ ਵਾਲੀ ਅਦਾਕਾਰਾ ਆਮ ਤੌਰ 'ਤੇ ਬਿਕਨੀ ਸੀਨ ਦੇਣ ਤੋਂ ਬਚਦੀ ਰਹਿੰਦੀ ਹੈ।

Punjabi Bollywood Tadka
ਸ਼ਿਖਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਹੁਣ ਤੱਕ ਉਸਨੂੰ ਕਈ ਕਿਰਦਾਰ ਆਫਰ ਕੀਤੇ ਗਏ ਹਨ ਪਰ ਉਸ 'ਚ ਜ਼ਿਆਦਾ ਕੋਈ ਮੋਟੀ ਜਾਂ ਹਰ ਸਮੇਂ ਖਾਣ ਵਾਲੀ ਲੜਕੀ ਦੇ ਸਨ। ਅਜਿਹੇ 'ਚ ਸ਼ਿਖਾ ਨੇ ਲੰਬੇ ਲਈ ਇੰਤਜ਼ਾਰ ਕੀਤਾ ਅਤੇ ਫਿਰ ਉਸਨੂੰ 'ਵੀਰੇ ਦੀ ਵੈਡਿੰਗ' ਆਫਰ ਹੋਈ। ਸ਼ਿਖਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਕੰਮ ਨੂੰ ਮਨ੍ਹਾ ਕਰਦੇ ਰਹਿਣਾ ਸੌਖਾ ਨਹੀਂ ਹੈ ਕਿਉਂਕਿ ਤੁਹਾਡੇ 'ਤੇ ਜ਼ਿਮੇਵਾਰੀਆਂ ਹੁੰਦੀਆਂ ਹਨ। ਸ਼ਿਖਾ ਦਾ ਕਹਿਣਾ ਹੈ ਕਿ ਜਦੋਂ ਉਸਨੂੰ 'ਵੀਰੇ ਦੀ ਵੈਡਿੰਗ' ਆਫਰ ਹੋਈ ਤਾਂ ਸਕ੍ਰਿਪਟ ਸੁਣਨ ਤੋਂ ਬਾਅਦ ਬਿਨਾਂ ਦੇਰੀ ਕੀਤੇ ਜਲਦ ਹੀ ਹਾਮੀ ਭਰ ਦਿੱਤੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Shikha Talsania Kareena Kapoor Sonam Kapoor Swara Bhaskar Veere Di Wedding Bollywood Actress

Edited By

Kapil Kumar

Kapil Kumar is News Editor at Jagbani.