ਮੁੰਬਈ (ਬਿਊਰੋ)— ਸ਼ਸ਼ਾਂਕ ਘੋਸ਼ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਵੀਰੇ ਦੀ ਵੈਡਿੰਗ' ਨੂੰ ਸਿਨੇਮਾਘਰਾਂ 'ਚ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਉੱਥੇ ਹੀ ਇਸ ਫਿਲਮ ਨੇ ਕਮਾਈ ਦੇ ਮਾਮਲੇ 'ਚ ਪਹਿਲੇ ਹਫਤੇ 'ਚ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁੱਕਰਵਾਰ 10.70 ਕਰੋੜ, ਦੂਜੇ ਦਿਨ ਸ਼ਨੀਵਾਰ 12.25 ਕਰੋੜ, ਤੀਜੇ ਦਿਨ ਐਤਵਾਰ 13.57 ਕਰੋੜ, ਚੌਥੇ ਦਿਨ ਸੋਮਵਾਰ 6.04 ਕਰੋੜ, 5ਵੇਂ ਦਿਨ ਮੰਗਲਵਾਰ 5.47 ਕਰੋੜ, 6ਵੇਂ ਦਿਨ ਬੁੱਧਵਾਰ 4.87 ਕਰੋੜ ਅਤੇ 7ਵੇਂ ਦਿਨ ਵੀਰਵਾਰ 4.06 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਪਹਿਲੇ ਹਫਤੇ 'ਚ 56.96 ਕਰੋੜ ਦਾ ਕਾਰੋਬਾਰ ਕਰ ਲਿਆ ਹੈ।
ਉੱਥੇ ਹੀ ਇਹ ਫਿਲਮ ਸਾਲ 2018 ਦੀਆਂ ਟਾਪ ਓਪਨਿੰਗ ਵੀਕੈਂਡ ਦੀ ਲਿਸਟ 'ਚ 5ਵੇਂ ਨੰਬਰ 'ਤੇ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।
ਦੱਸਣਯੋਗ ਹੈ ਕਿ 'ਵੀਰੇ ਦੀ ਵੈਡਿੰਗ' 'ਚ ਸੋਨਮ ਕਪੂਰ, ਕਰੀਨਾ ਕਪੂਰ, ਸਵਰਾ ਭਾਸਕਰ, ਸ਼ਿਖਾ ਤਲਸਾਨਿਆ ਅਹਿਮ ਭੂਮਿਕਾ 'ਚ ਹਨ। ਉੱਥੇ ਹੀ ਇਸ ਫਿਲਮ ਨੂੰ ਭਾਰਤ 'ਚ 2,177 ਅਤੇ ਵਿਦੇਸ਼ਾਂ 'ਚ 470 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 30 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਇਹ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।