FacebookTwitterg+Mail

'ਵੀਰੇ ਦੀ ਵੈਡਿੰਗ' ਪਾਕਿਸਤਾਨ 'ਚ ਹੋਈ ਬੈਨ, ਡਾਇਲਾਗਜ਼ ਨੂੰ ਦੱਸਿਆ ਇਤਰਾਜ਼ਯੋਗ

veere di wedding ban in pakistan
31 May, 2018 10:55:39 AM

ਮੁੰਬਈ (ਬਿਊਰੋ)— ਕਰੀਨਾ ਕਪੂਰ ਅਤੇ ਸੋਨਮ ਕਪੂਰ ਦੀ ਇਕ ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਪਾਕਿਸਤਾਨ 'ਚ ਬੈਨ ਹੋ ਗਈ ਹੈ। ਪਾਕਿਸਤਾਨ ਦੇ ਸੈਂਟਰਲ ਬੋਰਡ ਆਫ ਫਿਲਮ (ਸੈਂਸਰ) ਨੇ ਇਹ ਫੈਸਲਾ ਲਿਆ ਹੈ। ਪਾਕਿਸਤਾਨ ਦੇ ਸੈਂਸਰ ਬੋਰਡ ਦਾ ਕਹਿਣਾ ਹੈ ਕਿ ਫਿਲਮ 'ਚ ਅਸ਼ਲੀਲ ਭਾਸ਼ਾ, ਇਤਰਾਜ਼ਯੋਗ ਅਤੇ ਬੋਲਡ ਡਾਇਲਾਗ ਦੀ ਵਰਤੋਂ ਕੀਤੀ ਗਈ ਹੈ। ਇਸੇ ਕਾਰਨ ਇਸ ਨੂੰ ਬੈਨ ਕੀਤਾ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਬੋਰਡ ਦੇ ਕਿਸੇ ਮੈਂਬਰ ਨੇ ਬੈਨ ਦੇ ਫੈਸਲੇ 'ਤੇ ਇਤਰਾਜ਼ ਨਹੀਂ ਜਤਾਇਆ। ਮੀਡੀਆ ਰਿਪਰੋਟਸ ਮੁਤਾਬਕ ਜਦੋਂ ਫਿਲਮ ਦੇ ਡਿਸਟਰੀਬਿਊਟਰਜ਼ ਨੇ ਫਿਲਮ ਦਾ ਕੰਟੈਟ ਦੇਖਿਆ ਤਾਂ ਉਨ੍ਹਾਂ ਨੇ ਫਿਲਮ ਰਿਲੀਜ਼ ਕਰਨ ਦੀ ਆਪਣੀ ਅਪੀਲ ਵਾਪਸ ਲੈ ਲਈ।
ਜ਼ਿਕਰਯੋਗ ਹੈ ਕਿ 'ਵੀਰੇ ਦੀ ਵੈਡਿੰਗ' ਨੂੰ ਸ਼ਸ਼ਾਂਕ ਘੋਸ਼ ਨੇ ਨਿਰਦੇਸ਼ਤ ਕੀਤਾ ਹੈ। ਫਿਲਮ 'ਚ ਕਰੀਨਾ ਕਪੂਰ ਖਾਨ, ਸੋਨਮ ਕਪੂਰ ਅਤੇ ਸ਼ਿਖਾ ਤਲਸਾਨੀਆ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਹਨ। ਕਰੀਨਾ ਅਤੇ ਸੋਨਮ ਇਸ ਫਿਲਮ ਦੇ ਬਚਾਅ 'ਚ ਬੋਲ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ 'ਚ ਉਹੀ ਸਭ ਦਿਖਾਇਆ ਗਿਆ ਹੈ, ਜੋ ਸਾਡੀ ਨਿੱਜੀ ਜ਼ਿੰਦਗੀ 'ਚ ਹੁੰਦਾ ਹੈ। ਕਰੀਨਾ ਨੇ ਇਸ ਬਾਰੇ ਕਿਹਾ, ''ਲੋਕਾਂ ਨੇ ਟਰੇਲਰ ਦੀ ਸਰਾਹਨਾ ਕੀਤੀ ਹੈ, ਕਿਉਂਕਿ ਫਿਲਮ ਦੀ ਭਾਸ਼ਾ ਕਾਫੀ ਵੱਖਰੀ ਹੈ। ਇਹ ਇਕ ਪ੍ਰਗਤੀਸ਼ੀਲ ਫਿਲਮ ਹੈ।


Tags: Veere Di WeddingPakistanBanKareena Kapoor KhanSonam Kapoor AhujaSwara BhaskerShikha Talsania

Edited By

Chanda Verma

Chanda Verma is News Editor at Jagbani.