FacebookTwitterg+Mail

'ਵੀਰੇ ਦੀ ਵੈਡਿੰਗ' ਦਾ ਨਵਾਂ ਗੀਤ ਰਿਲੀਜ਼, ਸੋਨਮ ਤੇ ਸਵਰਾ ਦੀ ਸਮੋਕਿੰਗ ਤੋਂ ਪਰੇਸ਼ਾਨ ਦਿਖੀ ਕਰੀਨਾ

veere di wedding new song laaj sharam
22 May, 2018 04:03:18 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਸੋਨਮ ਕਪੂਰ ਦੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦਾ ਨਵਾਂ ਗੀਤ 'ਲਾਜ ਸ਼ਰਮ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਕਾਲਿੰਦੀ ਯਾਨੀ ਕਰੀਨਾ ਕਪੂਰ ਦੇ ਵਿਆਹ ਦੀਆਂ ਤਿਆਰੀਆਂ ਨੂੰ ਦਿਖਾਇਆ ਗਿਆ ਹੈ। ਫਿਲਮ ਦਾ ਇਹ ਗੀਤ ਕਾਫੀ ਮਜ਼ੇਦਾਰ ਹੈ। ਕਰੀਨਾ ਆਪਣੇ ਵਿਆਹ ਨੂੰ ਲੈ ਕੇ ਥੋੜੀ ਕਨਫਿਊਜ਼ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਦੀ ਗਰਲ ਗੈਂਗ ਖੂਬ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਗੀਤ 'ਚ ਕਰੀਨਾ ਉਨ੍ਹਾਂ ਦੁਲਹਨਾਂ ਵਰਗੀ ਬਿਲਕੁਲ ਨਹੀਂ ਨਜ਼ਰ ਆਉਂਦੀ, ਜੋ ਆਪਣੇ ਵਿਆਹ ਦੀ ਸ਼ਾਪਿੰਗ ਨੂੰ ਇੰਜੁਆਏ ਕਰਦੀਆਂ ਹਨ। ਕਰੀਨਾ ਇਹ ਦੇਖ ਕੇ ਪਰੇਸ਼ਾਨ ਹੈ ਕਿ ਆਖਿਰ ਮੇਰੀ ਜ਼ਿੰਦਗੀ 'ਚ ਇਹ ਕੀ ਚੱਲ/ ਹੋ ਰਿਹਾ ਹੈ? ਵੀਡੀਓ 'ਚ ਕਰੀਨਾ ਦੇ ਫ੍ਰੈਂਡ ਗਰੁੱਪ ਦੇ ਕਈ ਮਜ਼ੇਦਾਰ ਸੀਨਜ਼ ਨੂੰ ਵੀ ਸ਼ਾਮਲ ਕੀਤ ਗਿਆ ਹੈ, ਜਿਸ 'ਚ ਸੋਨਮ ਕਪੂਰ ਤੇ ਸਵਰਾ ਭਾਸਕਰ ਦੀ ਸਮੋਕਿੰਗ ਤੋਂ ਲੈ ਕੇ ਲਵ ਮੇਕਿੰਗ ਸੀਨਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਫਿਲਮ ਦਾ ਗੀਤ 'ਲਾਜ ਸ਼ਰਮ' ਨੂੰ ਦਿੱਵਿਆ ਕੁਮਾਰ ਤੇ ਜਸਲੀਨ ਰਾਇਲ ਨੇ ਗਾਇਆ ਹੈ। ਗੀਤ ਨੂੰ ਵ੍ਹਾਈਟ ਹਾਊਸ ਨੇ ਕੰਪੋਜ ਕੀਤਾ ਹੈ। ਫਿਲਮ ਦਾ ਇਹ ਗੀਤ ਕਨਫਿਊਜ਼ਡ ਬ੍ਰਾਈਡਜ਼ ਦੇ ਲਈ ਪਰਫੈਕਟ ਡੈਡੀਕੇਟ ਹੈ।

ਦੱਸਣਯੋਗ ਹੈ ਕਿ ਸੋਨਮ ਕਪੂਰ, ਕਰੀਨਾ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਦੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੇ ਮਜ਼ੇਦਾਰ ਟਰੇਲਰ ਅਤੇ ਕਈ ਪੋਸਟਰਜ਼ ਤੋਂ ਬਾਅਦ ਹੁਣ ਇਕ ਹੋਰ ਨਵਾਂ ਲੁੱਕ ਜਾਰੀ ਹੋਇਆ ਹੈ।
Punjabi Bollywood Tadka
ਫਿਲਮ ਦੇ ਇਸ ਨਵੇਂ ਲੁੱਕ 'ਚ ਗਰਲ ਗੈਂਗ ਬੀਚ ਤੇ ਤਸਵੀਰਾਂ ਕਲਿੱਕ ਕਰਦਾ ਨਜ਼ਰ ਆ ਰਿਹਾ ਹੈ। ਬੀਚ ਲੁੱਕ 'ਚ ਸੋਨਮ, ਕਰੀਨਾ ਬਿਕਨੀ 'ਚ ਨਜ਼ਰ ਆ ਰਹੀਆਂ ਹਨ, ਜਦੋਂਕਿ ਸ਼ਿਖਾ ਅਤੇ ਸਵਰਾ ਨੂੰ ਅਟ੍ਰੈਕਟਿਵ ਮੋਨਾਕਨੀ 'ਚ ਦੇਖਿਆ ਜਾ ਸਕਦਾ ਹੈ।
Punjabi Bollywood Tadka


Tags: Sonam KapoorKareena Kapoor KhanVeere Di WeddingRhea KapoorLaaj SharamSwara BhaskarShikha Talsania

Edited By

Sunita

Sunita is News Editor at Jagbani.