ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦਿਹਾਂਤ ਹੋ ਗਿਆ, ਜਿਸ ਨਾਲ ਪੂਰੇ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ। ਅਜੈ ਦੇ ਪਿਤਾ ਮਸ਼ਹੂਰ ਸਟੰਟ ਡਾਇਰੈਕਟਰ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰ ਅਜੈ ਤੇ ਕਾਜੋਲ ਦੇ ਘਰ ਪਹੁੰਚੇ।
ਵੀਰੂ ਦੇਵਗਨ ਨੇ ਬਾਲੀਵੁੱਡ ਫਿਲਮਾਂ 'ਚ ਬਤੌਰ ਐਕਟਰ, ਡਾਇਰੈਕਟਰ, ਰਾਈਟਰ ਤੇ ਪ੍ਰੋਡਿਊਸਰ ਕੰਮ ਕੀਤਾ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਰੀਬ 80 ਤੋਂ ਵਧੇਰੇ ਫਿਲਮਾਂ 'ਚ ਸਟੰਟ ਅਤੇ ਐਕਸ਼ਨ ਕੋਰਿਊਗ੍ਰਾਫਰ ਦੇ ਤੌਰ ਤੇ ਕੰਮ ਕੀਤਾ । ਦੱਸ ਦਈਏ ਕੀ ਸ਼ਾਮ ਨੂੰ 6 ਵਜੇ ਮੁੰਬਈ ਦੇ ਵਿਲਾ ਪਾਰਲੇ 'ਚ ਵੀਰੂ ਦੇਵਗਨ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਸੰਨੀ ਦਿਓਲ
ਰਣਜੀਤ
ਬੋਨੀ ਕਪੂਰ
ਅਨਿਲ ਕਪੂਰ
ਅਭਿਸ਼ੇਕ ਬੱਚਨ
ਸ਼ਾਹਰੁਖ ਖਾਨ
ਸੰਜੇ ਦੱਤ