FacebookTwitterg+Mail

ਮਸ਼ਹੂਰ ਗੁਰੂ Veeru Krishnan ਦਾ ਦਿਹਾਂਤ, ਸੋਗ ’ਚ ਡੁੱਬੀ ਬਾਲੀਵੁੱਡ ਇੰਡਸਟਰੀ

veeru krishnan passes away
08 September, 2019 02:40:58 PM

ਮੁੰਬਈ(ਬਿਊਰੋ)- ਐਕ‍ਟਰ ਅਤੇ ਕਥਕ ਗੁਰੂ ਵੀਰੂ ਕ੍ਰਿਸ਼ਨਨ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਆਥਿਆ ਸ਼ੈੱਟੀ  ਨੇ ਆਪਣੇ ਟਵਿਟਰ ਅਕਾਂਊਟ ’ਤੇ ਸ਼ੇਅਰ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਰਡ ਵਰਕ, ਅਨੁਸ਼ਾਸਨ ਅਤੇ ਕਥਕ ਸਿਖਾਉਣ ਲਈ ਧੰਨਵਾਦ ਵੀ ਅਦਾ ਕੀਤਾ। ਇਸ ਦੇ ਨਾਲ ਹੀ ਫਿਲ‍ਮ ਇੰਡਸ‍ਟਰੀ ਅਤੇ ਕਈ ਲੋਕਾਂ ਨੇ ਵੀ ਵੀਰੂ ਕ੍ਰਿਸ਼ਨਨ ਨੂੰ ਸ਼ਰਧਾਂਜਲੀ ਦਿੱਤੀ।


ਦੱਸ ਦੇਈਏ ਕਿ ਵੀਰੂ ਕ੍ਰਿਸ਼ਨਨ ਫਿਲ‍ਮ ‘ਰਾਜਾ ਹਿੰਦੂਸ‍ਤਾਨੀ’, ‘ਇਸ਼‍ਕ’ ਅਤੇ ‘ਅਕੇਲੇ ਹਮ ਅਕੇਲੇ ਤੁਮ’ ’ਚ ਯਾਦਗਾਰ ਭੂਮਿਕਾਵਾ ’ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਕਥਕ ਦੇ ਗੁਰੂ ਵੀ ਰਹੇ ਹਨ। ਹਾਲ ਹੀ ’ਚ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਕੋਲੋਂ ਜਦੋਂ ਉਨ੍ਹਾਂ ਦੇ ਫੇਵਰਿਟ ਟੀਚਰ ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਵੀਰੂ ਕ੍ਰਿਸ਼ਨਨ ਦਾ ਹੀ ਨਾਮ ਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੀ ਭੈਣ ਇਸ਼ਾਬੇਲ ਵੀ ਵੀਰੂ ਕ੍ਰਿਸ਼ਨਨ ਕੋਲੋਂ ਕਥਕ ਦੀ ਟ੍ਰੇਨਿੰਗ ਲਈ ਰਹੀ ਹਾਂ।
Punjabi Bollywood Tadka
ਟੀ.ਵੀ. ਐਕ‍ਟਰ ਕਰਨਵੀਰ ਬੋਹਰਾ ਨੇ ਵੀ ਆਪਣੇ ਇੰਸ‍ਟਾਗ੍ਰਾਮ ’ਤੇ ਵੀਰੂ ਕ੍ਰਿਸ਼ਨਨ ਦੀ ਯਾਦ ’ਚ ਇਕ ਪੋਸ‍ਟ ਸ਼ੇਅਰ ਕੀਤੀ।

 


Tags: Veeru KrishnanPasses AwayRaja HindustaniMelaDulhe RajaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari