FacebookTwitterg+Mail

'ਸਰਗੀ' ਦਾ ਨਵਾਂ ਗੀਤ 'ਦਿਲ ਟੁੱਟਿਆ' ਹੋਇਆ ਰਿਲੀਜ਼

16 February, 2017 12:15:55 PM
ਜਲੰਧਰ— ਪੰਜਾਬੀ ਆਉਣ ਵਾਲੀ ਫਿਲਮ 'ਸਰਗੀ' ਦਾ ਨਵਾਂ ਗੀਤ 'ਦਿਲ ਟੁੱਟਿਆ' 14 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀਤ ਬਲਜੀਤ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਦੇ ਬੋਲ ਵੀਤ ਬਲਜੀਤ ਨੇ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। 'ਸਰਗੀ' ਫਿਲਮ 'ਚ ਪੰਜਾਬੀ ਗਾਇਕ ਅਤੇ ਅਭਿਨੇਤਾ ਜੱਸੀ ਗਿੱਲ, ਬੱਬਲ ਰਾਏ, ਕਰਮਜੀਤ ਅਨਮੋਲ ਤੋਂ ਇਲਾਵਾ ਰੁਬੀਨਾ ਬਾਜਵਾ ਅਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਮਸ਼ਹੂਰ ਅਭਿਨੇਤਰੀ ਨੀਰੂ ਬਾਜਵਾ ਵੱਲੋਂ ਕੀਤਾ ਗਿਆ ਹੈ, ਜਿਸ ਨੂੰ ਜਗਦੀਪ ਸਿੱਧੂ ਵੱਲੋਂ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ, ਰੁਬੀਨਾ ਬਾਜਵਾ ਦੀ ਇਹ ਡੈਬਿਊ ਫਿਲਮ ਹੈ। ਇਹ ਫਿਲਮ 24 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: Veet BaljitDIL TUTEYAJassi Gill Babbal Rai Rubina BajwaSargiਵੀਤ ਬਲਜੀਤਦਿਲ ਟੁੱਟਿਆ