ਜਲੰਧਰ (ਬਿਊਰੋ) — ਜਿਥੇ ਵੀਤ ਬਲਜੀਤ ਚੰਗੀ ਗਾਇਕੀ ਨਾਲ ਸਾਰਿਆਂ ਦਾ ਦਿਲ ਜਿੱਤਦੇ ਹਨ, ਉੱਥੇ ਹੀ ਉਨ੍ਹਾਂ ਦੀ ਲੇਖਣੀ ਵੀ ਬਾਕਮਾਲ ਹੈ। ਵਿਸ਼ਾ ਕੋਈ ਵੀ ਹੋਵੇ ਹਰ ਵਿਸ਼ੇ 'ਤੇ ਉਹ ਬਾਖੂਬੀ ਲਿਖਣਾ ਜਾਣਦੇ ਹਨ। ਹਰ ਸ਼ੋਅ 'ਚੋਂ ਉਹ ਜ਼ਿੰਦਗੀ ਦਾ ਕੋਈ ਨਾ ਕੋਈ ਰੰਗ ਲੱਭ ਹੀ ਲੈਂਦੇ ਹਨ। ਵੀਤ ਬਲਜੀਤ ਲਈ ਗੁਰਪ੍ਰੀਤ ਭੰਗੂ ਜਦੋਂ ਚੂਰੀ ਕੁੱਟ ਕੇ ਲੈ ਕੇ ਆਏ ਤਾਂ ਵੀਤ ਉਹ ਚੂਰੀ ਦੇਖ ਕੇ ਭਾਵੁਕ ਹੋ ਗਏ ਅਤੇ ਉਨ੍ਹਾਂ ਨੂੰ ਆਪਣੀ ਮਾਂ ਦੀ ਯਾਦ ਆ ਗਈ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਲਿਖ ਕੇ ਸ਼ੇਅਰ ਕੀਤੀ। ਇਸ ਭਾਵੁਕ ਪੋਸਟ 'ਚ ਵੀਤ ਬਲਜੀਤ ਲਿਖਿਆ, ''ਪਿਆਰ ਤੇਰਾ ਪਿਆਰ, ਤੇਰਾ ਜੀਵੇ ਪਰਿਵਾਰ ਹੋਰ ਸਾਨੂੰ ਕੀ ਚਾਹੀਦਾ, ਚੂਰੀ 'ਚੋਂ ਵੀ ਚੋਂਦਾ ਪਿਆਰ, ਹੋਰ ਸਾਨੂੰ ਕੀ ਚਾਹੀਦਾ। ਬੀਬੀ ਗੁਰਪ੍ਰੀਤ ਭੰਗੂ ਜੀ ਅੱਜ ਘਰੋ ਚੂਰੀ ਕੁੱਟ ਕੇ ਲੈ ਆਏ (ਮਰੀ ਮਾਂ ਯਾਦ ਆ ਗਈ ਸ਼ੁਕਰਆ ਐਨਕ ਲਗੀ ਸੀ) ਵੀਤ ਨਾਲ ਨਿੱਕਾ ਵੀਤ।
ਦੱਸ ਦਈਏ ਕਿ ਵੀਤ ਬਲਜੀਤ ਅਜਿਹੇ ਗਾਇਕ ਅਤੇ ਗੀਤਕਾਰ ਹਨ, ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਵੀ ਗਾਏ ਹਨ। ਇਸ ਤੋਂ ਇਲਾਵਾ ਵੀਤ ਬਲਜੀਤ ਨੇ ਅਨੇਕਾਂ ਹੀ ਹਿੱਟ ਗੀਤ ਲਿਖ ਚੁੱਕੇ ਹਨ।