FacebookTwitterg+Mail

ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਗਾਇਕ ਵੀਤ ਬਲਜੀਤ ਦੇ ਪਿਤਾ ਦਾ ਦਿਹਾਂਤ

veet baljit father madho singh
04 April, 2018 02:12:25 PM

ਜਗਰਾਓਂ(ਸ਼ੇਤਰਾ)- ਪੰਜਾਬੀ ਮਸ਼ਹੂਰ ਗਾਇਕ ਤੇ ਗੀਤਕਾਰ ਵੀਤ ਬਲਜੀਤ ਦੇ ਪਿਤਾ ਮਾਧੋ ਸਿੰਘ ਦਾ ਅੱਜ ਤੜਕੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਜੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਦੱਸ ਦੇਈਏ ਕਿ ਮਾਧੋ ਸਿੰਘ 80 ਵਰ੍ਹਿਆਂ ਦੇ ਸਨ ਤੇ ਕਾਫੀ ਸਮੇਂ ਤੋਂ ਦਿਲ ਦੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਯਾਨੀ 5 ਅਪ੍ਰੈਲ ਨੂੰ ਸਵੇਰੇ 10 ਵਜੇ ਦੇ ਕਰੀਬ ਜਗਰਾਓਂ ਦੇ ਨਜ਼ਦੀਕੀ ਪਿੰਡ ਅਲੀਗੜ੍ਹ ਦੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਵੀਤ ਬਲਜੀਤ ਦੀ ਪਲੇਠੀ 'ਰੀਲ੍ਹ ਪੁਰਾਣੀ' ਦੇ ਗੀਤ 'ਮੈਂ ਤਾਜ ਬਣਾਤਾ ਤੇਰੇ ਲਈ', 'ਬਾਰਡਰ ਨਹੀਂ ਟੱਪਦਾ ਚਿੱਟਾ', 'ਚੁਨੀ ਚੀਨ ਮੀਨ ਦੀ' ਤੇ 'ਮੁੰਡਾ ਅੰਬਰੋਂ ਤੋੜਦਾ ਤਾਰੇ' ਕਾਫੀ ਮਸ਼ਹੂਰ ਹੋਏ। ਪੰਜਾਬੀ ਫਿਲਮਾਂ 'ਕੈਰੀ ਆਨ ਜੱਟਾ', 'ਭਾਅ ਜੀ ਇਨ ਪ੍ਰਾਬਲਮ', 'ਡਬਲ ਦਿ ਟ੍ਰਬਲ', 'ਜੱਟ ਜੇਮਸ ਬਾਂਡ', 'ਪੰਜਾਬ 1984', 'ਸਰਦਾਰ ਜੀ' ਤੇ 'ਹੀਰੋ' ਆਦਿ ਫਿਲਮਾਂ 'ਚ ਉਨ੍ਹਾਂ ਦੇ ਗੀਤ ਆ ਚੁੱਕੇ ਹਨ।


Tags: Veet BaljitKismatKandha KachiaanBeriKurtaMadho Singh

Edited By

Sunita

Sunita is News Editor at Jagbani.