FacebookTwitterg+Mail

ਮਸ਼ਹੂਰ ਸੰਗੀਤਕਾਰ ਦੇ ਘਰ ਆਇਆ ਨੰਨ੍ਹਾ ਮਹਿਮਾਨ, ਵੀਤ ਬਲਜੀਤ ਨੇ ਦਿੱਤੀ ਵਧਾਈ

veet baljit share a picture on his instagram
08 October, 2019 09:03:42 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਗੀਤਕਾਰ ਵੀਤ ਬਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਸੰਗੀਤਕਾਰ ਲਾਡੀ ਗਿੱਲ ਦੀ ਹੈ। ਇਸ ਤਸਵੀਰ 'ਚ ਲਾਡੀ ਗਿੱਲ ਨੇ ਇਕ ਬੱਚੇ ਨੂੰ ਆਪਣੀ ਗੋਦ 'ਚ ਚੁੱਕਿਆ ਹੋਇਆ ਹੈ। ਇਸ ਤਸਵੀਰ ਨੂੰ ਵੀਤ ਬਲਜੀਤ ਨੇ ਇਕ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ''ਲਾਡੀ ਵੀਰ ਨੂੰ ਪਿਆਰੇ ਪੁੱਤਰ ਦੀਆਂ ਲੱਖ ਲੱਖ ਮੁਬਾਰਕਾਂ ਜੀ। ਵੀਤ ਨਾਲ ਨਿੱਕਾ ਵੀਤ'। ਵੀਤ ਬਲਜੀਤ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗੀਤਕਾਰ ਲਾਡੀ ਗਿੱਲ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਤੇ ਵੀਤ ਨੇ ਉਸ ਨੂੰ ਇਸ ਦੀ ਵਧਾਈ ਦਿੱਤੀ ਹੈ।


ਦੱਸ ਦਈਏ ਕਿ ਲਾਡੀ ਗਿੱਲ ਨੇ ਕਈ ਹਿੱਟ ਪੰਜਾਬੀ ਗੀਤਾਂ ਨੂੰ ਆਪਣਾ ਸੰਗੀਤ ਦਿੱਤਾ ਹੈ। ਲਾਡੀ ਗਿੱਲ ਵੱਲੋਂ ਆਰ. ਨੇਤ ਦਾ ਤਿਆਰ ਕੀਤਾ ਗੀਤ 'ਸਟਰਗਲ' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਂਕੜੇ ਹਿੱਟ ਗੀਤਾਂ ਨੂੰ ਆਪਣੇ ਸੰਗੀਤ ਨਾਲ ਸਜਾਇਆ ਹੈ।

 
 
 
 
 
 
 
 
 
 
 
 
 
 

Dont judge anyone because u have never been in their shoes. U dont know what they have been through

A post shared by Veet Kaonke (@veetbaljit_) on Sep 29, 2019 at 5:41am PDT

 


Tags: Veet BaljitPictureInstagramLaddi GillBaby BoyPunjabi Singer

Edited By

Sunita

Sunita is News Editor at Jagbani.