FacebookTwitterg+Mail

ਰਣਜੀਤ ਬਾਵਾ ਦੀ ਦੂਜੀ ਫਿਲਮ ਦੇ ਟਾਈਟਲ ਦਾ ਹੋਇਆ ਐਲਾਨ, ਅਮਰਿੰਦਰ ਤੇ ਬੀਨੂੰ ਢਿੱਲੋਂ ਨਾਲ ਆਉਣਗੇ ਨਜ਼ਰ

vekh baraatan challiyan new punjabi movie
07 January, 2017 03:20:57 PM
ਜਲੰਧਰ— ਪੰਜਾਬੀ ਫਿਲਮ ਜਗਤ ਦਾ ਮਿਆਰ ਦਿਨ-ਬ-ਦਿਨ ਉੱਚਾ ਉਠਦਾ ਜਾ ਰਿਹਾ ਹੈ। 'ਸਵਰਣ' ਫਿਲਮ ਰਾਹੀਂ ਪ੍ਰਿਅੰਕਾ ਚੋਪੜਾ ਦਾ ਪੰਜਾਬੀ ਫਿਲਮ ਦਾ ਨਿਰਮਾਣ ਕਰਨਾ ਇਸ ਗੱਲ ਦਾ ਸੰਕੇਤ ਹੈ। ਪੰਜਾਬੀ ਫਿਲਮਾਂ 'ਅੰਗਰੇਜ਼', 'ਲਵ ਪੰਜਾਬ' ਤੇ 'ਬੰਬੂਕਾਟ' ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਕਾਫੀ ਸਫਲ ਹੋਈਆਂ ਹਨ। ਇਨ੍ਹਾਂ ਫਿਲਮਾਂ ਦਾ ਨਿਰਮਾਣ 'ਰਿੱਧਮ ਬੁਆਏਜ਼ ਐਂਟਰਟੇਨਮੈਂਟ' ਵਲੋਂ ਕੀਤਾ ਗਿਆ ਸੀ। ਹੁਣ 'ਰਿੱਧਮ ਬੁਆਏਜ਼ ਐਂਟਰਟੇਨਮੈਂਟ' ਨਵੀਂ ਫਿਲਮ ਲੈ ਕੇ ਹਾਜ਼ਰ ਹੋ ਰਹੇ ਹਨ।
ਫਿਲਮ ਦਾ ਨਾਂ 'ਵੇਖ ਬਰਾਤਾਂ ਚੱਲੀਆਂ' ਹਨ, ਜਿਹੜੀ 31 ਮਾਰਚ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਬੀਨੂੰ ਢਿੱਲੋਂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਅਜਿਹਾ ਪਹਿਲੀ ਵਾਰ ਹੈ, ਜਦੋਂ ਇਹ ਤਿੰਨੇ ਇਕੱਠੇ ਅਦਾਕਾਰੀ ਕਰ ਰਹੇ ਹਨ। ਉਂਝ 13 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਸਰਵਣ' 'ਚ ਰਣਜੀਤ ਬਾਵਾ ਤੇ ਅਮਰਿੰਦਰ ਗਿੱਲ ਇਕੱਠੇ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ। 'ਸਵਰਣ' ਰਣਜੀਤ ਬਾਵਾ ਦੀ ਪਹਿਲੀ ਪੰਜਾਬੀ ਫਿਲਮ ਹੈ। ਉਮੀਦ ਕਰਦੇ ਹਾਂ ਕਿ ਰਣਜੀਤ ਬਾਵਾ ਦੀ ਪਾਲੀਵੁੱਡ 'ਚ ਸ਼ੁਰੂਆਤ ਸੁਪਰਹਿੱਟ ਰਹੇਗੀ।

Tags: ਰਣਜੀਤ ਬਾਵਾ Ranjit Bawa ਅਮਰਿੰਦਰ ਗਿੱਲ Amrinder Gill ਬੀਨੂੰ ਢਿੱਲੋਂ Binnu Dhillon ਵੇਖ ਬਰਾਤਾਂ ਚੱਲੀਆਂ Vekh Baraatan Challiyan