FacebookTwitterg+Mail

'ਵੇਖ ਬਰਾਤਾਂ ਚੱਲੀਆਂ' ਦੇ ਟਰੇਲਰ ਨੂੰ ਯੂ-ਟਿਊਬ 'ਤੇ ਮਿਲ ਰਿਹੈ ਭਰਵਾ ਹੁੰਗਾਰਾ

vekh baraatan challiyan trailer
14 July, 2017 02:41:28 PM

ਜਲੰਧਰ— ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾ ਚੁੱਕੇ ਬੀਨੂੰ ਢਿੱਲੋਂ ਦੀ ਨਵੀਂ ਪੰਜਾਬੀ ਫ਼ਿਲਮ 'ਵੇਖ ਬਰਾਤਾਂ ਚੱਲੀਆਂ' 28 ਜੁਲਾਈ ਨੂੰ ਸਿਨੇਮੇਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ । 22 ਜੁਨ ਨੂੰ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ। ਫ਼ਿਲਮ ਦੇ ਟ੍ਰੇਲਰ 'ਚ ਹਰ ਸੈਕਿੰਡ ਹਾਸਾ ਹੈ । ਇਸ ਟਰੇਲਰ ਨੂੰ ਯੂ-ਟਿਊਬ 'ਤੇ ਕਰੀਬ 1,952,111 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। 
'ਵੇਖ ਬਰਾਤਾਂ ਚੱਲੀਆਂ' ਵਿਚ ਇਕ ਪਾਸੇ ਬੀਨੂੰ ਢਿੱਲੋਂ ਦਾ ਜਲਵਾ ਹੈ, ਦੂਜੇ ਪਾਸੇ ਜਸਵਿੰਦਰ ਭੱਲਾ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾਉਣ ਲਈ ਤਿਆਰ ਹਨ । ਭੱਲਾ ਵੱਲੋਂ ਬੋਲਿਆ ਇਕੱਲਾ-ਇਕੱਲਾ ਡਾਇਲਾਗ ਉਤਸੁਕਤਾ ਵਧਾਉਂਦਾ ਹੈ ਕਿ ਅੱਗੇ ਕੀ ਹੋਵੇਗਾ। ਕਰਮਜੀਤ ਅਨਮੋਲ ਦਾ ਵੱਖਰਾ ਰੂਪ ਫ਼ਿਲਮ ਵਿਚ ਦੇਖਣ ਨੂੰ ਮਿਲ ਰਿਹਾ ਹੈ। ਕਵਿਤਾ ਕੌਸ਼ਿਕ, ਗੋਵਿੰਦ ਨਾਮਦੇਵ, ਮੁਕੇਸ਼ ਭੱਟ ਤੇ ਹੋਰ ਕਲਾਕਾਰਾਂ ਦੀ ਅਦਾਕਾਰੀ ਟ੍ਰੇਲਰ ਵਿਚ ਪ੍ਰਭਾਵ ਛੱਡਦੀ ਹੈ । ਦਰਸ਼ਕਾਂ ਦੀ ਉਤਸੁਕਤਾ ਦਾ ਇਕ ਹੋਰ ਕਾਰਨ ਅਮਰਿੰਦਰ ਗਿੱਲ ਤੇ ਰਣਜੀਤ ਬਾਵਾ ਦੀ ਅਦਾਕਾਰੀ ਹੈ । ਦੋਵਾਂ ਦਾ ਭਾਵੇਂ ਫਿਲਮ ਵਿਚ ਮਹਿਮਾਨ ਰੋਲ ਹੈ ਪਰ ਦੋਹਾਂ ਦਾ ਪੰਜਾਬੀ ਗਾਇਕੀ ਵਿਚ ਵੱਡਾ ਨਾ ਹੋਣ ਕਰਕੇ ਦਰਸ਼ਕ ਇਨ੍ਹਾਂ ਨੂੰ ਦੇਖਣ ਲਈ ਉਤਾਵਲੇ ਹਨ।

ਇਸ ਫਿਲਮ ਨਾਲ ਬੀਨੂੰ ਢਿੱਲੋਂ ਜ਼ਰੀਏ ਵੱਡਾ ਸੰਦੇਸ਼ ਵੀ ਦਿੱਤਾ ਗਿਆ ਹੈ। ਫ਼ਿਲਮ ਅੰਧ-ਵਿਸ਼ਵਾਸ ਦੀਆਂ ਪਰਤਾਂ ਖੋਲ੍ਹਦੀ ਹੈ। 'ਵੇਖ ਬਰਾਤਾਂ ਚੱਲੀਆਂ' ਨੂੰ 'ਰਿਦਮ ਬੁਆਏਜ਼ ਐਂਟਰਟੇਨਮੈਂਟ', 'ਜੇ ਸਟੂਡੀਓ' ਤੇ 'ਨਦਰ ਫ਼ਿਲਮਜ਼' ਵੱਲੋਂ ਤਿਆਰ ਕੀਤਾ ਗਿਆ ਹੈ। ਨਿਰਮਾਤਾ ਕਾਰਜ ਗਿੱਲ, ਅਮਰੀਕ ਵਿਰਕ ਅਤੇ ਜਸਪਾਲ ਸੰਧੂ ਹਨ। ਫ਼ਿਲਮ ਦੇ ਨਿਰਦੇਸ਼ਕ ਕਸ਼ਿਤਜ ਚੌਧਰੀ ਹਨ । ਕਹਾਣੀ ਨਰੇਸ਼ ਕਥੂਰੀਆ ਦੀ ਲਿਖੀ ਹੋਈ ਹੈ ਤੇ ਸੰਗੀਤ ਗੁਰਮੋਹ ਦਾ ਹੈ ।


Tags: Pollywood Celebrity Vekh Baraatan Challiyan Binnu Dhillon Kavita Kaushik Vekh Baraatan Challiyan Trailer ਵੇਖ ਬਰਾਤਾਂ ਚੱਲੀਆਂ ਬੀਨੂੰ ਢਿੱਲੋਂ