FacebookTwitterg+Mail

'VIP 2' ਦਾ ਟਰੇਲਰ ਰਿਲੀਜ਼, 20 ਸਾਲ ਬਾਅਦ ਦੱਖਣੀ ਫਿਲਮ 'ਚ ਵਾਪਸੀ ਕਰੇਗੀ ਕਾਜੋਲ

velai illa pattadhaari 2 trailer
25 July, 2017 06:52:01 PM

ਮੁੰਬਈ— ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਧਨੁਸ਼ ਦੀ ਕਾਜੋਲ ਨਾਲ ਆਉਣ ਵਾਲੀ ਫਿਲਮ 'ਵੀ. ਆਈ. ਪੀ. 2' ਦਾ  ਹਿੰਦੀ ਟਰੇਲਰ ਰਿਲੀਜ਼ ਹੋ ਗਿਆ ਹੈ। ਕਾਜੋਲ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਇਸਦਾ ਟਰੇਲਰ ਸ਼ੇਅਰ ਕੀਤਾ ਹੈ। ਕਾਜੋਲ ਨੇ ਲਿਖਿਆ 'ਵੀ. ਆਈ. ਪੀ' ਦਾ ਹਿੰਦੀ ਟਰੇਲਰ ਰਿਲੀਜ਼ ਹੋ ਗਿਆ ਹੈ ਜਦੋਂ ਕਿਸੇ ਫਿਲਮ ਨੂੰ ਕਈ ਅਲੱਗ ਭਾਸ਼ਾਵਾਂ 'ਚ ਰਿਲੀਜ਼ ਕਰਨਾ ਹੋਵੇ ਤਾਂ ਆਮ ਤੌਰ 'ਤੇ ਇਕ ਹੀ ਟਰੇਲਰ ਨੂੰ ਵੱਖ-ਵੱਖ ਭਾਸ਼ਾਵਾਂ 'ਚ ਡੱਬ ਕਰਕੇ ਲਾਂਚ ਕੀਤਾ ਗਿਆ ਹੈ ਪਰ ਇਸ ਫਿਲਮ 'ਚ ਅਜਿਹਾ 'ਚ ਨਹੀਂ ਹੈ। 


ਇਸ ਫਿਲਮ ਦਾ ਨਿਰਦੇਸ਼ਨ ਸੋਂਦਰਏ ਰਜਨੀਕਾਂਤ ਨੇ ਕੀਤਾ ਹੈ। ਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਇਹ ਸਾਫ ਹੋ ਰਿਹਾ ਹੈ ਕਿ ਕਹਾਣੀ ਕਾਜੋਲ ਅਤੇ ਧਨੁਸ਼ ਦੇ ਟਕਰਾਵ 'ਤੇ ਆਧਾਰਿਤ ਹੈ। ਕਾਜੋਲ ਇਸ ਫਿਲਮ 'ਚ ਸਫਲ ਕਾਰੋਬਾਰੀ ਮਹਿਲਾ ਦੇ ਕਿਰਦਾਰ 'ਚ ਦਿਖਾਈ ਦੇਵੇਗੀ। ਇਸ ਤੋਂ ਇਹ ਫਿਲਮ ਸਿਨੇਮਾਘਰਾਂ 'ਚ 28 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਇਸ ਫਿਲਮ 'ਚ ਅਮਲਾ ਪਾਲ, ਸਮੁਥਿਰਾਕਨੀ ਅਤੇ ਵਿਵੇਕ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।


Tags: Dhanush Kajol Amala Paul Velai Illa Pattadhaari 2 VIP Hindi Trailerਧਨੁਸ਼ ਕਾਜੋਲ