FacebookTwitterg+Mail

Box Office : ਅਮਰੀਕੀ ਸੁਪਰਹੀਰੋ 'ਵੇਨਮ' ਨੇ ਪਹਿਲੇ ਦਿਨ ਕਮਾਏ ਇੰਨੇ ਕਰੋੜ

venom
06 October, 2018 06:01:58 PM

ਮੁੰਬਈ (ਬਿਊਰੋ)— ਬਾਕਸ ਆਫਿਸ 'ਤੇ ਬਾਲੀਵੁੱਡ ਦੀਆਂ ਦੋ ਫਿਲਮਾਂ 'ਲਵਯਾਤਰੀ' ਅਤੇ 'ਅੰਧਾਧੁਨ' ਦੇ ਸਾਹਮਣੇ ਇਕ ਹਾਲੀਵੁੱਡ ਫਿਲਮ ਵੀ ਰਿਲੀਜ਼ ਹੋਈ ਹੈ। ਇਸ ਵਾਰ ਦੇਸ਼ ਅਤੇ ਵਿਦੇਸ਼ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ। ਭਾਰਤੀ ਬਾਕਸ ਆਫਿਸ 'ਤੇ ਮਾਰਵਲ ਕਾਮਿਕਸ ਦੇ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਸੀਰੀਜ਼ 'ਚ ਹੀ ਹਾਲੀਵੁੱਡ ਦੀ ਇਕ ਹੋਰ ਅਮਰੀਕੀ ਸੁਪਰਹੀਰੋ ਵੇਨਮ ਬਾਕਸ ਆਫਿਸ 'ਤੇ ਮੁਕਾਬਲੇ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਦਿਨ 4.04 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਰੂਬੇਨ ਫਲੀਸ਼ਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਟਾਮ ਹਾਰਡੀ, ਮਿਸ਼ੇਲ ਵਿਲੀਅਮਸ, ਰਿਜ਼ ਅਹਿਮਦ ਅਤੇ ਰੀਡ ਸਕਾਟ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦੀ ਕਹਾਣੀ ਇਕ ਅਜਿਹੇ ਪੱਤਰਕਾਰ ਦੀ ਹੈ ਜੋ ਇਕ ਏਲੀਅਨ ਸਿਮਿਬਯੋਟ ਨੂੰ ਸ਼ਕਤੀਆਂ ਹਾਸਲ ਕਰਵਾਉਂਦਾ ਹੈ ਅਤੇ ਬਾਅਦ 'ਚ ਉਸ ਨੂੰ ਇਕ ਵਿਲੇਨ 'ਚ ਬਦਲ ਦਿੰਦਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Tom Hardy Michelle Williams Ruben Fleischer Venom Box Office Hollywood Film

Edited By

Kapil Kumar

Kapil Kumar is News Editor at Jagbani.