ਮੁੰਬਈ (ਬਿਊਰੋ)— ਭਾਰਤੀ ਬਾਕਸ ਆਫਿਸ 'ਤੇ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਫਿਲਮਾਂ ਨੂੰ ਵੀ ਕਾਫੀ ਹੁੰਗਾਰਾ ਮਿਲਦਾ ਹੈ। ਭਾਰਤੀ ਬਾਕਸ ਆਫਿਸ 'ਤੇ ਮਾਰਵਲ ਕਾਮਿਕਸ ਦੇ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਸੀਰੀਜ਼ 'ਚ ਹੀ ਹਾਲੀਵੁੱਡ ਦੀ ਇਕ ਹੋਰ ਅਮਰੀਕੀ ਸੁਪਰਹੀਰੋ ਵੇਨਮ ਬਾਕਸ ਆਫਿਸ 'ਤੇ ਮੁਕਾਬਲੇ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁੱਕਰਵਾਰ 4.04 ਕਰੋੜ, ਜਦਕਿ ਦੂਜੇ ਦਿਨ ਸ਼ਨੀਵਾਰ 5.28 ਕਰੋੜ ਦੀ ਕਮਾਈ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 9.36 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।
ਜ਼ਿਕਰਯੋਗ ਹੈ ਕਿ ਰੂਬੇਨ ਫਲੀਸ਼ਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਟਾਮ ਹਾਰਡੀ, ਮਿਸ਼ੇਲ ਵਿਲੀਅਮਸ, ਰਿਜ਼ ਅਹਿਮਦ ਅਤੇ ਰੀਡ ਸਕਾਟ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦੀ ਕਹਾਣੀ ਇਕ ਅਜਿਹੇ ਪੱਤਰਕਾਰ ਦੀ ਹੈ ਜੋ ਇਕ ਏਲੀਅਨ ਸਿਮਿਬਯੋਟ ਨੂੰ ਸ਼ਕਤੀਆਂ ਹਾਸਲ ਕਰਵਾਉਂਦਾ ਹੈ ਅਤੇ ਬਾਅਦ 'ਚ ਉਸ ਨੂੰ ਇਕ ਵਿਲੇਨ 'ਚ ਬਦਲ ਦਿੰਦਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।