FacebookTwitterg+Mail

ਸੀਨੇ 'ਚ ਦਰਦ ਕਾਰਨ ਕੁਝ ਹੀ ਮਿੰਟਾਂ 'ਚ ਮਸ਼ਹੂਰ ਅਦਾਕਾਰਾ ਦਾ ਦਿਹਾਂਤ

veteran actor anita das passes away
12 May, 2018 05:05:11 PM

ਮੁੰਬਈ(ਬਿਊਰੋ)— ਵੇਟਰਨ ਮਸ਼ਹੂਰ ਅਦਾਕਾਰਾ ਅਨੀਤਾ ਦਾਸ ਦਾ ਅਚਾਨਕ ਹੀ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 57 ਸਾਲ ਦੀ ਸੀ। ਪਾਰਿਵਾਰਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਕਟਕ ਸਥਿਤ ਘਰ 'ਤੇ ਦਿਲ ਦਾ ਦੌਰਾ ਪਿਆ ਸੀ। ਅਦਾਕਾਰਾ ਦੇ ਸੀਨੇ 'ਚ ਅਚਾਨਕ ਤੇਜ਼ ਦਰਦ ਦੀ ਹੋਣ ਲੱਗੀ ਤੇ ਕੁਝ ਹੀ ਮਿੰਟਾਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਦੱਸਣਯੋਗ ਹੈ ਕਿ ਅਨੀਤਾ ਦਾਸ ਨੇ ਓਡੀਆ ਭਾਸ਼ਾ ਦੀਆਂ 100 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਸਨ ਤੇ ਉਨ੍ਹਾਂ ਨੇ ਮਾਂ ਕਿਰਦਾਰ ਨਾਲ ਸਿਨੇਮਾ ਪ੍ਰੇਮੀਆਂ ਦੇ ਦਿਲ 'ਤੇ ਅਮਿਟ ਛਾਪ ਛੱਡੀ। ਸਾਲ 1975 'ਚ ਓਡੀਆ ਫਿਲਮ 'Jajabara' ਨਾਲ ਅਨੀਤਾ ਨੇ ਡੈਬਿਊ ਕੀਤਾ ਸੀ। 43 ਸਾਲ ਦੇ ਕਰੀਅਰ 'ਚ 'ਕ੍ਰਿਸ਼ਣਾ ਸੁਦਾਸਾ', 'Swapna Sagara'(1983), 'Pua Mora Kala Thakura' (1988), 'Gadhi Janile Ghara Sundara' (1994), 'Bahudibe Mo Jaga Balia' (2003), 'Om Shanti Om' (2005), 'Aama Bhitare Kichhi Achhi' (2010), 'Shapath' (2012) and 'Abhay' (2017) ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਸੀ।''
ਸੀ. ਐੱਮ ਨੇ ਜਤਾਇਆ ਦੁੱਖ
ਅਨੀਤਾ ਦਾਸ ਦੇ ਅਚਾਨਕ ਦਿਹਾਂਤ 'ਤੇ ਸੀ. ਐੱਮ. ਨਵੀਨ ਪਟਨਾਇਕ ਨੇ ਦੁੱਖ ਜਤਾਇਆ। ਉਨ੍ਹਾਂ ਨੇ ਕਿਹਾ ਹੈ, ''ਓਡੀਆ ਫਿਲਮ ਤੇ ਟੀ. ਵੀ. ਇੰਡਸਟਰੀ 'ਚ ਉਸ ਦੇ ਮੱਹਤਵਪੂਰਨ ਯੌਗਦਾਨ ਨੂੰ ਯਾਦ ਕੀਤਾ ਜਾਵੇਗਾ। ਓਡੀਸ਼ਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖੀ ਨਿਰੰਜਨ ਪਟਨਾਇਕ ਨੇ ਅਦਾਕਾਰਾ ਦੇ ਦਿਹਾਂਤ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਹੈ ਕਿ ਓਡੀਆ ਫਿਲਮ ਇੰਡਸਟਰੀ 'ਚ ਉਨ੍ਹਾਂ ਦੀ ਘਾਟ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।  


Tags: Anita DasJajabarDeathAkshaya Mohanty Hemanta DasBijay Mishra

Edited By

Sunita

Sunita is News Editor at Jagbani.