FacebookTwitterg+Mail

ਮਸ਼ਹੂਰ ਅਭਿਨੇਤਰੀ ਵਿਜਯਾ ਨਿਰਮਲਾ ਦਾ ਹੋਇਆ ਦਿਹਾਂਤ

veteran actress director vijaya nirmala dies at 73 in hyderabad
27 June, 2019 10:05:25 AM

ਮੁੰਬਈ(ਬਿਊਰੋ)— ਟਾਲੀਵੁੱਡ ਦੀ ਫੇਮ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ 73 ਸਾਲ ਦੀ ਉਮਰ 'ਚ ਹੈਦਰਾਬਾਦ 'ਚ ਦਿਹਾਂਤ ਹੋ ਗਿਆ। 20 ਜਨਵਰੀ 1946 ਨੂੰ ਜਨਮੀ ਅਦਾਕਾਰਾ ਨੇ 44 ਤੇਲਗੂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਦੇ ਚਲਦੇ ਉਨ੍ਹਾਂ ਦਾ ਨਾਮ 'ਗਿਨੀਜ ਬੁੱਕ ਆਫ ਰਿਕਾਰਡਸ' 'ਚ ਦਰਜ ਹੈ। ਵਿਜਯਾ ਨਿਰਮਲਾ ਦੇ ਦਿਹਾਂਤ ਤੋਂ ਬਾਅਦ ਟਾਲੀਵੁੱਡ 'ਚ ਸੋਗ ਦੀ ਲਹਿਰ ਛਾ ਗਈ ਹੈ। ਵਿਜਯਾ ਨਿਰਮਲਾ ਤੋਂ ਬਾਅਦ ਸਾਰੇ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।


ਵਿਜਯਾ ਨਿਰਮਲਾ ਦੇ ਪਰਿਵਾਰ 'ਚ ਉਨ੍ਹਾਂ ਦੇ ਪਤੀ ਕ੍ਰਿਸ਼ਣਾ ਅਤੇ ਬੇਟਾ ਨਰੇਸ਼ ਹਨ। ਐਕਟਰ ਮੰਚੂ ਮਨੋਜ ਨੇ ਟਵਿਟਰ 'ਤੇ ਵਿਜਯਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ,''ਤੁਸੀਂ ਆਏ, ਤੁਸੀਂ ਇਤਿਹਾਸ ਬਣਾਇਆ ਅਤੇ ਹੁਣ ਤੁਸੀਂ ਚੱਲੇ ਗਏ।'' ਦੱਸ ਦੇਈਏ ਕਿ ਵਿਜਯਾ ਨੇ 7 ਸਾਲ ਦੀ ਉਮਰ 'ਚ ਬਤੋਰ ਚਾਇਲਡ ਅਦਾਕਾਰਾ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

 


Tags: Vijaya NirmalaDiedHyderabadPandanti Kapuram

About The Author

manju bala

manju bala is content editor at Punjab Kesari