FacebookTwitterg+Mail

ਫਿਲਮ ਜਗਤ 'ਚ ਛਾਈ ਦੁੱਖ ਦੀ ਲਹਿਰ, ਮਸ਼ਹੂਰ ਅਦਾਕਾਰਾ ਰੀਟਾ ਭਾਦੁੜੀ ਦਾ ਹੋਇਆ ਦਿਹਾਂਤ

veteran actress rita bhaduri passes away
17 July, 2018 01:59:15 PM

ਮੁੰਬਈ(ਬਿਊਰੋ)— ਟੀ. ਵੀ. ਸ਼ੋਅ 'ਨਿਮਕੀ ਮੁਖੀਆ' 'ਚ ਇਮਰਤੀ ਦੇਵੀ ਦਾ ਕਿਰਦਾਰ ਨਿਭਾਉਣ ਵਾਲੀ ਰੀਟਾ ਭਾਦੁੜੀ ਦੇ ਦਿਹਾਂਤ ਨਾਲ ਪੂਰੇ ਬਾਲੀਵੁੱਡ ਜਗਤ 'ਚ ਦੁੱਖ ਦੀ ਲਹਿਰ ਛਾਈ ਹੋਈ ਹੈ। ਰੀਟਾ ਟੀ. ਵੀ. ਤੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸੀਨੀਅਰ ਐਕਟਰ ਸ਼ਿਸ਼ਿਰ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ''ਬੇਹੱਦ ਦੁੱਖ ਦੀ ਗੱਲ ਹੈ ਕਿ ਰੀਟਾ ਭਾਦੁੜੀ ਹੁਣ ਸਾਡੇ 'ਚ ਨਹੀਂ ਰਹੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਅੰਧੇਰੀ ਈਸਟ, ਮੁੰਬਈ 'ਚ ਹੋਵੇਗਾ। ਸਾਡੇ ਸਾਰਿਆਂ ਲਈ ਉਹ ਮਾਂ ਦੀ ਤਰ੍ਹਾਂ ਸੀ। ਉਨ੍ਹਾਂ ਨੂੰ ਬੇਹੱਦ ਯਾਦ ਕਰਾਂਗੇ।'' ਸੂਤਰਾਂ ਮੁਤਾਬਕ ਪਿਛਲੇ ਦਿਨੀਂ ਰੀਟਾ ਭਾਦੁੜੀ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਉਨ੍ਹਾਂ ਦੀ ਕਿਡਨੀ 'ਚ ਕਾਫੀ ਸਮੱਸਿਆ ਹੋ ਗਈ ਸੀ। ਖਰਾਬ ਸਿਹਤ ਹੋਣ ਦੇ ਬਾਵਜੂਦ ਵੀ ਰੀਟਾ ਆਪਣੀ ਸ਼ੂਟਿੰਗ ਪੂਰੀ ਕਰ ਰਹੀ ਸੀ। ਜਦੋਂ ਉਨ੍ਹਾਂ ਨੂੰ ਕੰਮ ਤੋਂ ਫੁਰਸਤ ਮਿਲਦੀ ਤਾਂ ਉਹ ਸੈੱਟ 'ਤੇ ਆਰਾਮ ਕਰਦੀ ਸੀ।
Punjabi Bollywood Tadka
ਦੱਸਣਯੋਗ ਹੈ ਕਿ ਰੀਟਾ ਭਾਦੁੜੀ ਦੀ ਉਮਰ 62 ਸਾਲ ਦੀ ਸੀ। ਉਹ ਪਿਛਲੇ ਕਈ ਸਾਲਾਂ ਤੋਂ ਹਿੰਦੀ ਸਿਨੇਮਾ 'ਚ ਕੰਮ ਕਰ ਰਹੀ ਸੀ। ਉਨ੍ਹਾਂ ਨੇ ਲਗਭਗ 70 ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚ 'ਰਾਜ਼', 'ਜੂਲੀ', 'ਬੇਟੀ', 'ਦਿਲ ਵਿਲ ਪਿਆਰ' ਅਤੇ 30 ਟੀ.ਵੀ. ਸ਼ੋਅ ਸ਼ਾਮਲ ਹਨ।


Tags: Rita BhaduriNimki MukhiyaRita BhaduriPassesBollywood Celebrity

Edited By

Sunita

Sunita is News Editor at Jagbani.