FacebookTwitterg+Mail

ਸਿਨੇਮਾ ਜਗਤ ਦੇ ਇਸ ਮਸ਼ਹੂਰ ਸਿਨੇਮਾਟੋਗ੍ਰਾਫਰ ਦਾ ਦਿਹਾਂਤ

veteran cinematographer wb rao passes away
17 January, 2018 10:33:53 AM

ਨਵੀਂ ਦਿੱਲੀ(ਬਿਊਰੋ)— 'ਹਮ', 'ਖੁਦਾ ਗਵਾਹ' ਤੇ 'ਰੰਗੀਲਾ' ਵਰਗੀਆਂ ਫਿਲਮਾਂ ਲਈ ਕੰਮ ਕਰ ਚੁੱਕੇ ਅਨੁਭਵੀ ਛਾਇਆ ਡਬਲਯੂ. ਬੀ. ਰਾਵ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਵੈਸਰਨ ਇੰਡੀਅਨ ਸਿਨੇਮਾਟੋਗ੍ਰਾਫਰਸ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਭਾਰਤੀ ਆਰੋਗਯ ਨਿਧੀ ਹਸਪਤਾਲ 'ਚ ਉਸ ਦਾ ਦਿਹਾਂਤ ਹੋ ਗਿਆ। ਜਿਥੇ ਉਸ ਨੂੰ ਆਈ ਸੀ ਯੂ 'ਚ ਭਾਰਤੀ ਕਰਵਾਇਆ ਗਿਆ ਸੀ। ਫਿਲਮ ਨਿਰਮਾਤਾ ਸੰਜੀਵ ਸਿਵਨ ਨੇ ਉਸ ਦੇ ਦਿਹਾਂਤ 'ਤੇ ਦੁੱਖ ਪ੍ਰਗਾਇਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਰਾਵ 4 ਦਹਾਕਿਆਂ ਤੋਂ ਫਿਲਮ ਉਦਯੋਗ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ 'ਰਾਜਾ ਹਿੰਦੂਸਤਾਨੀ', 'ਜੁੜਵਾਂ', 'ਹਰ ਦਿਲ ਜੋ ਪਿਆਰ ਕਰੇਗਾ' ਤੇ 'ਧੜਕਨ' ਵਰਗੀਆਂ ਫਿਲਮਾਂ ਲਈ ਸਿਨੇਮਾਟੋਗ੍ਰਾਫੀ ਕੀਤੀ ਸੀ।


Tags: W B RaoKhuda Gawah Rangeela Raja Hindustani Dhadkan Judwaa Har Dil Jo Pyar Karega

Edited By

Sunita

Sunita is News Editor at Jagbani.