FacebookTwitterg+Mail

ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਐਕਟਰ ਗਿਰੀਸ਼ ਕਰਨਾਡ ਦਾ ਦਿਹਾਂਤ

veteran film and theatre personality girish karnad dies
10 June, 2019 10:18:31 AM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਐਕਟਰ ਗਿਰੀਸ਼ ਕਰਨਾਡ ਦਾ 81 ਸਾਲ ਦੀ ਉਮਰ 'ਚ ਅੱਜ ਬੇਂਗਲੁਰੂ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦਾ ਕਾਰਨ ਮਲਟੀਪਲ ਆਰਗਨ ਦਾ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਗਿਰੀਸ਼ ਲੰਬੇ ਸਮੇਂ ਤੋਂ ਬੀਮਾਰ ਸਨ। ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਗਿਰੀਸ਼ ਕਰਨਾਡ ਨੂੰ 1978 'ਚ ਆਈ ਫਿਲਮ 'ਭੂਮਿਕਾ' ਲਈ ਨੈਸ਼ਨਲ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਨੂੰ ਸਾਲ 1998 'ਚ ਸਾਹਿਤ ਦੇ ਪ੍ਰਤੀਸ਼ਿਠ ਗਿਆਨਪੀਠ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। ਗਿਰੀਸ਼ ਕਰਨਾਡ ਅਜਿਹੇ ਅਭਿਨੇਤਾ ਹਨ, ਜਿਨ੍ਹਾਂ ਨੇ ਕਮਰਸ਼ੀਲ ਸਿਨੇਮਾ ਨਾਲ ਸਮਾਨਾਂਤਰ ਸਿਨੇਮਾ ਲਈ ਵੀ ਖੂਬ ਕੰਮ ਕੀਤਾ।

ਗਿਰੀਸ਼ ਕਰਨਾਡ ਦੇ ਦਿਹਾਂਤ ਨਾਲ ਸਿਨੇਮਾ ਤੇ ਸਾਹਿਤ ਜਗਤ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਗਿਰੀਸ਼ ਨੇ ਕੰਨੜ ਫਿਲਮ 'ਸੰਸਕਾਰ' (1970) ਨਾਲ ਆਪਣਾ ਐਕਟਿੰਗ ਤੇ ਸਕ੍ਰੀਨ ਰਾਇਟਿੰਗ ਡੈਬਿਊ ਕੀਤਾ ਸੀ। ਇਸ ਫਿਲਮ ਨੇ ਕੰਨੜ ਸਿਨੇਮਾ ਦਾ ਪਹਿਲਾ 'ਪ੍ਰੈਜੀਡੈਂਟ ਗੋਲਡਨ ਲੋਟਸ ਐਵਾਰਡ' ਜਿੱਤਿਆ ਸੀ।

 

ਬਾਲੀਵੁੱਡ 'ਚ ਉਨ੍ਹਾਂ ਦੀ ਪਹਿਲੀ ਫਿਲਮ ਸਾਲ 1974 'ਚ ਆਈ 'ਜਾਦੂ ਕਾ ਸੰਖ' ਸੀ। ਗਿਰੀਸ਼ ਕਰਨਾਡ ਨੂੰ ਸਲਮਾਨ ਖਾਨ ਦੀ ਫਿਲਮ 'ਏਕ ਥਾ ਟਾਈਗਰ' ਅਤੇ 'ਟਾਈਗਰ ਜਿੰਦਾ ਹੈ' ਲਈ ਵੀ ਜਾਣੇ ਜਾਂਦਾ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਫਿਲਮ 'ਨਿਸ਼ਾਂਤ' (1975), 'ਸ਼ਿਵਾਯ' ਅਤੇ 'ਚਾਕ ਐੱਨ ਡਸਟਰ' 'ਚ ਵੀ ਕੰਮ ਕੀਤਾ ਸੀ। 


Tags: Girish KarnadDiesVeteran Film and Theatre Personality

Edited By

Sunita

Sunita is News Editor at Jagbani.