ਮੁੰਬਈ (ਬਿਊਰੋ) — ਮਸ਼ਹੂਰ ਸੰਗੀਤਕਾਰ ਮੁਹੰਮਦ ਜ਼ਹੂਰ ਖਿਆਮ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਇਨਫੈਕਸ਼ਨ ਕਾਰਨ ਮੁੰਬਈ ਦੇ ਹਸਪਤਾਲ 'ਚ ਆਈ. ਸੀ. ਯੂ. 'ਚ ਦਾਖਲ ਸਨ। ਸੋਮਵਾਰ ਰਾਤ ਉਨ੍ਹਾਂ ਦੇ ਦਿਹਾਂਤ ਦੀ ਖਬਰ ਆਉਂਦੇ ਹੀ ਬਾਲੀਵੁੱਡ 'ਚ ਸੋਗ ਦੀ ਲਹਿਰ ਛਾ ਗਈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਸੋਨਮ ਕਪੂਰ, ਜਾਵੇਦ ਅਖਤਰ, ਰਿਸ਼ੀ ਕਪੂਰ, ਮਧੁਰ ਭੰਡਾਕਰ, ਅਦਨਾਨ ਸਾਮੀ, ਸ਼ੇਖਰ ਰਾਵਜਿਯਾਨੀ, ਕਰਨ ਜੌਹਰ, ਅਯੁਸ਼ਮਾਨ ਖੁਰਾਣਾ ਵਰਗੇ ਸਿਤਾਰਿਆਂ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਪੀ. ਐੱਮ. ਮੋਦੀ ਨੇ ਵੀ ਖਿਆਮ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ।
.JPG)
ਪੀ. ਐੱਮ. ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ, 'ਮਸ਼ਹੂਰ ਸੰਗੀਤਕਾਰ ਖਿਆਮ ਸਾਹਿਬ ਦੇ ਦਿਹਾਂਤ ਨਾਲ ਕਾਫੀ ਦੁੱਖ ਹੋਇਆ ਹੈ। ਉਨ੍ਹਾਂ ਨੇ ਆਪਣੀਆਂ ਯਾਦਗਰ ਧੁੰਨਾਂ ਨਾਲ ਅਣਗਿਣਤ ਗੀਤਾਂ ਨੂੰ ਅਮਰ ਬਣਾ ਦਿੱਤਾ। ਉਨ੍ਹਾਂ ਦੇ ਯੋਗਦਾਨ ਲਈ ਫਿਲਮ ਤੇ ਕਲਾ ਜਗਤ ਹਮੇਸ਼ਾ ਉਨ੍ਹਾਂ ਦਾ ਕਰਜਦਾਰ ਰਹੇਗਾ। ਦੁੱਖ ਦੀ ਘੜੀ 'ਚ ਮੇਰੀ ਸੰਵੇਦਨਾਵਾਂ ਉਨ੍ਹਾਂ ਦੇ ਚਾਹੁਣ ਵਾਲੇ ਨਾਲ ਹਨ।
ਦੱਸਣਯੋਗ ਹੈ ਕਿ ਖਿਆਮ ਦਾ ਪੂਰਾ ਨਾਂ ਮੁਹੰਮਦ ਜ਼ਹੂਰ ਖਿਆਮ ਹਾਸ਼ਮੀ ਸੀ ਪਰ ਫਿਲਮ ਜਗਤ 'ਚ ਉਨ੍ਹਾਂ ਨੂੰ ਖਿਆਮ ਨਾਲ ਨਾਲ ਹੀ ਪ੍ਰਸਿੱਧੀ ਮਿਲੀ ਸੀ। ਉਨ੍ਹਾਂ ਨੇ 'ਕਭੀ ਕਭੀ' ਅਤੇ 'ਉਮਰਾਵ ਜਾਨ' ਵਰਗੀਆਂ ਫਿਲਮਾਂ ਲਈ ਫਿਲਮਫੇਅਰ ਐਵਾਰਡ ਮਿਲਿਆ ਸੀ। ਖਿਆਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1947 'ਚ ਕੀਤੀ ਸੀ। ਸਾਲ 1961 'ਚ ਆਈ ਫਿਲਮ 'ਸ਼ੋਲਾ ਔਰ ਸ਼ਬਨਮ' 'ਚ ਸੰਗੀਤ ਦੇ ਕੇ ਖਿਆਮ ਨੂੰ ਪਛਾਣ ਮਿਲਣੀ ਸ਼ੁਰੂ ਹੋਈ।
ਅਮਿਤਾਭ ਬੱਚਨ
ਸੋਨਮ ਕਪੂਰ
ਜਾਵੇਦ ਅਖਤਰ
ਰਿਸ਼ੀ ਕਪੂਰ
ਮਧੁਰ ਭੰਡਾਕਰ
ਅਦਨਾਨ ਸਾਮੀ
ਸ਼ੇਖਰ ਰਾਵਜਿਯਾਨੀ
ਕਰਨ ਜੌਹਰ
ਅਯੁਸ਼ਮਾਨ ਖੁਰਾਣਾ