FacebookTwitterg+Mail

ਮਸ਼ਹੂਰ ਸੰਗੀਤਕਾਰ ਖਯਾਮ ਦੀ ਹਾਲਤ ਗੰਭੀਰ, ICU 'ਚ ਭਰਤੀ

veteran music composer khayyam unwell  in icu
16 August, 2019 01:48:51 PM

ਮੁੰਬਈ (ਬਿਊਰੋ) — ਮਸ਼ਹੂਰ ਸੰਗੀਤਕਾਰ ਖਯਾਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ। 92 ਸਾਲ ਦੇ ਖਯਾਮ ਦੇ ਫੇਫੜਿਆਂ 'ਚ ਇੰਫੈਕਸ਼ਨ ਕਾਰਨ ਉਨ੍ਹਾਂ ਨੂੰ ਆਈ. ਸੀ. ਯੂ 'ਚ ਭਰਤੀ ਕਰਵਾਇਆ ਗਿਆ ਹੈ। ਏ. ਐੱਨ. ਆਈ. ਮੁਤਾਬਕ, ਖਯਾਮ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਮੁੰਬਈ ਸੂਰਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ। 

ਦੱਸ ਦਈਏ ਕਿ ਮਹੁਮੰਦ ਜਹੂਰ ਖਯਾਮ ਨੇ ਅਮਿਤਾਭ ਬੱਚਨ ਦੀ 'ਕਭੀ ਕਭੀ' ਤੇ 'ਉਮਰਾਵ ਜਾਨ' ਵਰਗੀਆਂ ਫਿਲਮਾਂ 'ਚ ਆਪਣਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 'ਤ੍ਰਿਸ਼ੂਲ', 'ਨੂਰੀ', 'ਸ਼ੋਲਾ ਔਰ ਸ਼ਬਨਮ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਪਦਮ ਬੂਸ਼ਣ ਤੇ ਸੰਗੀਤ ਨਾਟਯਮ ਅਕੈਡਮੀ ਐਵਾਰਡ ਨਾਲ ਨਵਾਜਿਆ ਜਾ ਚੁੱਕਾ ਹੈ।


Tags: Veteran ComposerKhayyamKabhi KabhieUmrao JaanICUMumbai HospitalSangeet Natak Akademi AwardPadma Bhushan

Edited By

Sunita

Sunita is News Editor at Jagbani.