FacebookTwitterg+Mail

ਹੈਦਰਾਬਾਦ ਜਬਰ-ਜ਼ਨਾਹ ਤੇ ਹੱਤਿਆ ਕਾਂਡ ਵਿਰੁੱਧ ਫੁੱਟਿਆ ਰਿਸ਼ੀ ਕਪੂਰ ਤੇ ਸਲਮਾਨ ਦਾ ਗੁੱਸਾ

veterinary doctors priyanka reddy murder demand justice
02 December, 2019 10:53:38 AM

ਨਵੀਂ ਦਿੱਲੀ- ਤੇਲੰਗਾਨਾ ਦੇ ਹੈਦਰਾਬਾਦ ਵਿਚ ਪਸ਼ੂਆਂ ਦੀ ਡਾਕਟਰ ਨਾਲ ਜਬਰ-ਜ਼ਨਾਹ ਤੋਂ ਬਾਅਦ ਉਸ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਧ ਪੂਰੇ ਦੇਸ਼ ’ਚ ਰੋਸ ਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਨਿੰਦਾ ਕੀਤੀ।ਗੈਂਗਰੇਪ ਕਰਕੇ ਹੱਤਿਆ ਕਰਨ ਵਾਲੇ ਦੋਸ਼ੀਆਂ ਲਈ ਹਰ ਕੋਈ ਮੌਤ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ। ਇਸ ਨਾਲ ਹੀ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨੇ ਇਸ ਘਟਨਾ ’ਤੇ ਗੁੱਸਾ ਪ੍ਰਗਟ ਕੀਤਾ ਹੈ। ਰਿਸ਼ੀ ਕਪੂਰ ਨੇ ਟਵੀਟ ਕਰਦੇ ਹੋਏ ਲਿਖਿਆ,‘‘ਮੈਂ ਉਨ੍ਹਾਂ ਲੋਕਾਂ ਲਈ ਮੌਤ ਦੀ ਸਜ਼ਾ ਦਾ ਸਮਰਥਨ ਕਰਦਾ ਹਾਂ ਜੋ ਕੁਕਰਮ ਕਰਦੇ ਹਨ। ਇਸ ਨੂੰ ਰੋਕਣਾ ਪਏਗਾ।’’ ਇਸ ਦੇ ਨਾਲ ਹੀ ਰਿਸ਼ੀ ਕਪੂਰ ਨੇ ਇਕ ਤਸਵੀਰ ਵੀ ਪੋਸਟ ਕੀਤੀ ਹੈ। ਤਸਵੀਰ ਵਿਚ ਲਿਖਿਆ ਹੈ, ‘‘ਇਨਸਾਨ ਜ਼ਿੰਦਾ ਹਨ ਪਰ ਇਨਸਾਨੀਅਤ ਦਾ ਕੀ ? ਇਕ ਹੋਰ ਘਟਨਾ, ਇਕ ਹੋਰ ਬਰੀ, ਉਸ ਦਾ ਕੀ ਕਸੂਰ ਸੀ? ਸੰਵਿਧਾਨ ਨੇ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ, ਫਿਰ ਅਜਿਹਾ ਵਿਤਕਰਾ ਕਿਉਂ? ਇਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ।’’


ਰਿਸ਼ੀ ਕਪੂਰ ਦੇ ਇਸ ਟਵੀਟ ’ਤੇ ਬਾਲੀਵੁਡ ਐਕਟਰ ਫਰਹਾਨ ਅਖਤਰ ਨੇ ਜਵਾਬ ਦਿੱਤਾ। ਉਨ੍ਹਾਂ ਨੇ ਲਿਖਿਆ,‘‘ਜੋਤੀ ਸਿੰਘ ਨਾਲ ਰੇਪ ਅਤੇ ਉਸ ਦੀ ਹੱਤਿਆ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਹੁਣ ਸੱਤ ਸਾਲ ਹੋ ਗਏ ਹਨ ਅਤੇ ਉਹ ਹੁਣ ਵੀ ਜ਼ਿੰਦਾ ਹੈ। ਕਿੰਨੇ ਗੰਭੀਰ ਰੂਪ ਨਾਲ ਨਿਆਂ ਦੇ ਪਹਿਏ ਹੋਲੀ ਚੱਲ ਰਹੇ ਹਨ। ਇਸ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਹੈ। ਇਹ ਤਰਸਯੋਗ ਹੈ।’’

ਇਸ ਦੇ ਨਾਲ ਹੀ ਸਲਮਾਨ ਖਾਨ ਨੇ ਵੀ ਹੈਦਰਾਬਾਦ ਵਿਚ ਮਹਿਲਾ ਡਾਕਟਰ ਨਾਲ ਬਲਾਤਕਾਰ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ। ਇਸ ਬਾਰੇ ਸਲਮਾਨ ਖਾਨ ਨੇ ਸੋਸ਼ਲ ਮੀਡੀਆ ’ਤੇ ਟਵੀਟ ਰਾਹੀਂ ਆਪਣੀ ਪ੍ਰਤੀਕ੍ਰਿਆ ਦਿੱਤੀ। ਸਲਮਾਨ ਖਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਕਦਮ ਚੁੱਕਣਾ ਹੈ। ਸਲਮਾਨ ਖਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਸਭ ਕਿਸੇ ਹੋਰ ਨਾਲ ਵਾਪਰੇ ਤੇ ਉਸ ਦਾ ਪਰਿਵਾਰ ਇਸ ਦੁੱਖ ਤੋਂ ਲੰਘੇ, ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਕੀ ਹੈ ਪੂਰਾ ਮਾਮਲਾ

ਤੇਲੰਗਾਨਾ ਦੇ ਹੈਦਰਾਬਾਦ ਵਿਚ ਬੁੱਧਵਾਰ ਰਾਤ ਡਿਊਟੀ ਤੋਂ ਵਾਪਸ ਆ ਰਹੀ ਇਕ ਮਹਿਲਾ ਡਾਕਟਰ ਦੀ ਸਕੂਟੀ ਰਸਤੇ ਵਿਚ ਪੰਚਰ ਹੋ ਗਈ ਸੀ। ਮਹਿਲਾ ਡਾਕਟਰ ਨੇ ਆਪਣੀ ਭੈਣ ਨੂੰ ਫੋਨ ਕਰਕੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਇਹ ਕਿਹਾ ਸੀ ਕਿ ਉਸ ਨੂੰ ਡਰ ਲੱਗ ਰਿਹਾ ਹੈ। ਮਦਦ ਦੇ ਬਹਾਨੇ ਮਹਿਲਾ ਡਾਕਟਰ ਨਾਲ ਗੈਂਗਰੇਪ ਕੀਤਾ ਗਿਆ ਅਤੇ ਉਸ ਨੂੰ ਸਾੜ ਦਿੱਤਾ ਗਿਆ ਸੀ।


Tags: Veterinary DoctorsDemand JusticeRishi KapoorSalman KhanBollywood Celebrity

About The Author

manju bala

manju bala is content editor at Punjab Kesari