FacebookTwitterg+Mail

ਜਦੋਂ ਵਿੱਕੀ ਕੌਸ਼ਲ ਨੇ ਕੈਟਰੀਨਾ ਨੂੰ ਕੀਤਾ ਸੀ ਪ੍ਰਪੋਜ਼, ਤਾਂ ਸਾਹਮਣੇ ਬੈਠੇ ਸਲਮਾਨ ਨੇ ਇੰਝ ਕੀਤਾ ਸੀ ਰਿਐਕਟ (ਵੀਡੀਓ)

vicky dared to propose katrina kaif for marriage and salman khans reaction
09 April, 2020 09:05:51 AM

ਜਲੰਧਰ (ਵੈੱਬ ਡੈਸਕ) - ਇਕ ਸਮਾਂ ਸੀ ਜਦੋਂ ਕੈਟਰੀਨਾ ਕੈਫ ਤੇ  ਸਲਮਾਨ ਖਾਨ ਰਿਲੇਸ਼ਨਸ਼ਿਪ ਵਿਚ ਸਨ। ਉਨ੍ਹਾਂ ਦਾ ਇਹ ਰਿਲੇਸ਼ਨਸ਼ਿਪ ਬਹੁਤੀ ਦੇਰ ਨਾ ਚੱਲ ਸਕਿਆ ਅਤੇ ਬ੍ਰੇਕਅਪ ਹੋ ਗਿਆ। ਇਸ ਬ੍ਰੈਕਅਪ ਦੇ ਬਾਵਜੂਦ ਦੋਵੇ ਚੰਗੇ ਦੋਸਤ ਹਨ। ਇਹ ਦੋਸਤੀ ਇਸ ਤਰ੍ਹਾਂ ਦੀ ਹੈ ਕਿ ਕੋਈ ਵੀ ਸਲਮਾਨ ਖਾਨ ਦੇ ਸਾਹਮਣੇ ਕੈਟਰੀਨਾ ਕੈਫ ਨੂੰ ਵਿਆਹ ਲਈ ਪ੍ਰਪੋਜ਼ ਨਹੀਂ ਕਰ ਸਕਦਾ ਪਰ ਵਿੱਕੀ ਕੌਸ਼ਲ ਨੇ ਇਹ ਹਿੰਮਤ ਦਿਖਾਈ, ਜਿਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਵੀਡੀਓ ਪੁਰਾਣਾ ਹੈ, ਜੋ ਇਹਨੀਂ ਦਿਨੀਂ ਵਾਇਰਲ ਹੋ ਰਿਹਾ ਹੈ। 

ਇਹ ਵੀਡੀਓ ਕਿਸੇ ਐਵਾਰਡ ਸ਼ੋਅ ਦੌਰਾਨ ਦੀ ਹੈ, ਜਿਸ ਵਿਚ ਵਿੱਕੀ ਕੌਸ਼ਲ ਮੇਜ਼ਬਾਨ ਹਨ ਅਤੇ ਉਹ ਸਟੇਜ 'ਤੇ ਮੌਜੂਦ ਕੈਟਰੀਨਾ ਕੈਫ ਨੂੰ ਵਿਆਹ ਲਈ ਪ੍ਰਪੋਜ਼ ਕਰਦੇ ਹਨ। ਵਿੱਕੀ ਕੌਸ਼ਲ ਕੈਟਰੀਨਾ ਕੈਫ ਨੂੰ ਪੁੱਛਦੇ ਹਨ 'ਮੇਰੇ ਨਾਲ ਵਿਆਹ ਕਰਵਾਏਗੀ।' ਵਿੱਕੀ ਕਹਿੰਦੇ ਹਨ 'ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਸ਼ਾਇਦ ਤੇਰਾ ਵੀ ਵਿਆਹ ਕਰਵਾਉਣ ਦਾ ਮੂਡ ਹੋਵੇ। ਵਿੱਕੀ ਦੀ ਇਸ ਗੱਲ ਤੋਂ ਬਾਅਦ ਬੈਕਗਰਾਉਂਡ ਵਿਚ ਗੀਤ ਵੱਜਦਾ ਹੈ।

ਦੱਸ ਦੇਈਏ ਕਿ ਵਿੱਕੀ ਦੀ ਇਸ ਤਰ੍ਹਾਂ ਦੀ ਗੱਲ 'ਤੇ ਕੈਟਰੀਨਾ ਹੈਰਾਨੀ ਨਾਲ ਦੇਖਦੀ ਹੈ ਅਤੇ ਸਲਮਾਨ ਖਾਨ ਆਪਣੀ ਭੈਣ ਅਰਪਿਤਾ ਖਾਨ ਦੇ ਮੋਢੇ 'ਤੇ ਸਿਰ ਰੱਖ ਕੇ ਸੋ ਜਾਂਦੇ ਹਨ। ਕੈਟਰੀਨਾ ਵਿੱਕੀ ਨੂੰ ਜਵਾਬ ਦਿੰਦੇ ਹੋਏ ਕਹਿੰਦੀ ਹੈ, 'ਹਿੰਮਤ ਨਹੀਂ ਹੈ।' ਉਦੋ ਹੀ ਸਲਮਾਨ ਖਾਨ ਨੀਂਦ ਜਾਗ ਜਾਂਦੇ ਹਨ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਵਿਚ ਕੁਝ ਚੱਲ ਰਿਹਾ ਹੈ। ਦੋਵੇਂ ਹਰ ਜਗ੍ਹਾ ਇਕੱਠੇ ਨਜ਼ਰ ਆਉਂਦੇ ਹਨ ਪਰ ਇਸ ਬਾਰੇ ਦੋਹਾਂ ਵਿੱਚੋਂ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ।  

ਦੱਸਣਯੋਗ ਹੈ ਕਿ ਸਲਮਾਨ ਖਾਨ ਨੇ ਘੋਸ਼ਣਾ ਕੀਤੀ ਸੀ ਕਿ 'ਲੌਕ ਡਾਊਨ' ਕਰਕੇ ਬੇਰੋਜ਼ਗਾਰ ਹੋ ਚੁੱਕੇ ਇੰਡਸਟਰੀ ਦੇ ਸਾਰੇ ਦਿਹਾੜੀਦਾਰ ਮਜ਼ਦੂਰਾਂ ਦਾ ਖਰਚ ਚੁੱਕਣਗੇ। ਮੰਗਲਵਾਰ ਨੂੰ ਉਨ੍ਹਾਂ ਨੇ ਫੈਡਰੇਸ਼ਨ ਵੱਲੋਂ ਭੇਜੇ ਗਏ 16000 ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਕੁਲ 4 ਕਰੋੜ 80 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਸਲਮਾਨ ਖਾਨ ਇਸ ਤੋਂ ਬਾਅਦ ਮਈ ਮਹੀਨੇ ਵਿਚ 19000 ਮਜ਼ਦੂਰਾਂ ਦੇ ਅਕਾਊਂਟ ਵਿਚ 5 ਕਰੋੜ 70 ਲੱਖ ਰੁਪਏ ਟਰਾਂਸਫਰ ਕਰਨ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਉਹ 2 ਮਹੀਨੇ ਤਕ ਮਜ਼ਦੂਰਾਂ ਦਾ ਖਰਚਾ ਚੁੱਕਣਗੇ ਅਤੇ ਕੁਲ 10 ਕਰੋੜ 50 ਲੱਖ ਰੁਪਏ ਦੀ ਮਦਦ ਕਰਨਗੇ। 


Tags: Vicky KaushalProposeKatrina KaifMarriageSalman KhanReactionVideo ViralBollywood Celebrity

About The Author

sunita

sunita is content editor at Punjab Kesari