FacebookTwitterg+Mail

ਵਿੱਕੀ ਕੌਸ਼ਲ ਨੇ 'ਉੜੀ' ਲਈ ਸੈਨਾ ਦੇ ਨੌਜਵਾਨਾਂ ਤੋਂ ਲਈ ਟਰੈਨਿੰਗ

vicky kaushal
22 December, 2018 04:35:05 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਆਪਣੀਆਂ ਪਿਛਲੀਆਂ ਫਿਲਮਾਂ ਨਾਲ ਆਪਣੀ ਕਾਬੀਲੀਅਤ ਸਾਬਿਤ ਕਰ ਚੁੱਕੇ ਹਨ। ਹੁਣ ਉਹ ਆਪਣੀ ਅਗਲੀ ਫਿਲਮ 'ਉੜੀ' ਨਾਲ ਸੈਨਿਕ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਇਸ ਫਿਲਮ 'ਚ ਵਿੱਕੀ ਕੌਸ਼ਲ ਇਕ ਦੇਸ਼ ਭਗਤ ਫੋਜੀ ਦੀ ਭੂਮਿਕਾ ਨਿਭਾਉਣਗੇ, ਜੋ ਸਰਜੀਕਲ ਸਟ੍ਰਾਈਕ ਦਾ ਹਿੱਸਾ ਬਣ ਜਾਂਦਾ ਹੈ। ਟਰੈਨਿੰਗ ਬਾਰੇ ਗੱਲ ਕਰਦੇ ਹੋਏ ਵਿੱਕੀ ਕੌਸ਼ਲ ਨੇ ਕਿਹਾ, ''ਇਕ ਪੈਰਾ ਐੱਸ. ਐੱਫ. ਕਮਾਂਡੋ ਦੀ ਭੂਮਿਕਾ ਨਿਭਾਉਣ ਲਈ ਮੈਨੂੰ ਬਹੁਤ ਜ਼ਿਆਦਾ ਧਿਆਨ ਦੀ ਲੋੜ ਹੈ। ਹਰ ਦਿਨ ਮੈਨੂੰ ਖੁਦ ਨੂੰ ਪ੍ਰੇਰਿਤ ਕਰਨਾ ਪੈਂਦਾ ਸੀ। ਮੈਨੂੰ ਇਸ ਕਿਰਦਾਰ ਲਈ 15 ਕਿਲੋ ਭਾਰ ਵਧਾਉਣ ਪਿਆ ਕਿਉਂਕਿ ਮੇਰਾ ਭਾਰ ਆਸਾਨੀ ਨਾਲ ਨਹੀਂ ਵਧਦਾ। ਇਸ ਲਈ ਮੈਂ ਕਾਫੀ ਤਨਾਅ 'ਚ ਸੀ।''
ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ 'ਚ ਵਿੱਕੀ ਓਪਰੇਸ਼ਨ ਲਈ ਆਪਣੀ ਚੁਣੀ ਟੀਮ ਨੂੰ ਪ੍ਰਕਾਸ਼ਿਤ ਕਰਦੇ ਹੋਏ ਤੇ ਇਕ ਸ਼ਾਨਦਾਰ ਭਾਸ਼ਣ ਦਿੰਦੇ ਹੋਏ ਨਜ਼ਰ ਆਏ। ਵਿੱਕੀ ਕੌਸ਼ਲ ਨੇ ਕਿਹਾ, ''ਭਾਰਤੀ ਸੈਨਾ ਨੇ ਇਸ ਯੁੱਧ ਨੂੰ ਸ਼ੁਰੂ ਨਹੀਂ ਕੀਤਾ ਸੀ ਪਰ ਅਸੀਂ ਇਸ ਨੂੰ ਖਤਮ ਕਰ ਕੇ ਰਹਾਂਗੇ।'' ਇਸ ਤੋਂ ਇਲਾਵਾ ਵਿੱਕੀ ਕੌਸ਼ਲ ਨੇ ਕਿਹਾ, ''ਫਿਲਮ ਲਈ ਮੈਨੂੰ ਜਿਸ ਤਰ੍ਹਾਂ ਪ੍ਰੀਖਿਆ ਤੋਂ ਗੁਜਰਣਾ ਪਿਆ, ਉਹ ਬਹੁਤ ਕਠਿਨ ਸੀ। ਵਾਰਮਅੱਪ ਪੱਧਰ 'ਚ ਮੈਦਾਨ ਦੇ ਚਾਰੇ ਪਾਸੇ 25 ਰਾਊਂਡ ਲਾਉਣ ਦੇ ਨਾਲ-ਨਾਲ ਧੀਰਜ ਤੇ ਸਹਿਨ ਸ਼ਕਤੀ ਇਸ ਪ੍ਰੀਖਿਆ ਦਾ ਹਿੱਸਾ ਸੀ। ਜਦੋਂ ਐੱਸ. ਐੱਫ. ਸੈਨਿਕ ਮਿਸ਼ਨ 'ਚ ਹੁੰਦੇ ਹਨ ਤਾਂ ਉਹ ਗੱਲ ਨਹੀਂ ਕਰਦੇ। ਟਰੈਨਿੰਗ ਦੌਰਾਨ ਸਾਨੂੰ ਪਾਣੀ ਦਾ ਇਕ ਘੁੱਟ ਤੱਕ ਨਹੀਂ ਪੀਣ ਦਿੱਤਾ ਜਾਂਦਾ ਸੀ।''
ਦੱਸਣਯੋਗ ਹੈ ਕਿ 'ਉੜੀ' ਸਭ ਤੋਂ ਅਨੁਮਾਨਿਤ ਫਿਲਮਾਂ 'ਚੋਂ ਇਕ ਹੈ ਅਤੇ ਸਾਲ 2019 'ਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਹੈ। ਮੌਹਿਤ ਰੈਨਾ, ਪਰੇਸ਼ ਰਾਵਲ, ਯਾਮੀ ਗੌਤਮ ਤੇ ਕ੍ਰਿਤੀ ਕੁਲਹਰਿ ਵਰਗੇ ਕਲਾਕਾਰ ਨਜ਼ਰ ਆਉਣਗੇ।
 


Tags: Vicky Kaushal Uri The Surgical Strike Kamlesh Kanhaiyalal Kapasi Paresh Rawal Yami Gautam Kirti Kulhari Mohit Raina

Edited By

Sunita

Sunita is News Editor at Jagbani.