FacebookTwitterg+Mail

'ਉੜੀ' 'ਚ ਅਸਲ ਐਕਸ਼ਨ ਸੀਨਜ਼ ਨੂੰ ਨਿਭਾਉਣਾ ਮੁਸ਼ਕਲ ਸੀ: ਆਦਿੱਤਿਆ

vicky kaushal
02 January, 2019 03:25:55 PM

ਮੁੰਬਈ(ਬਿਊਰੋ): ਡਾਇਰੈਕਟਰ ਆਦਿੱਤਿਆ ਧਰ ਨੇ ਕਿਹਾ ਕਿ ਹਰ ਭਾਰਤੀ ਨਾਗਰਿਕ ਵਲੋਂ ਫੌਜ ਆਪਣੀ ਹਰ ਕੁਰਬਾਨੀ ਲਈ ਸਨਮਾਨ ਅਤੇ ਪਿਆਰ ਦੀ ਹੱਕਦਾਰ ਹੈ। ਉਨ੍ਹਾਂ ਨੇ 2016 'ਚ 'ਉੜੀ' ਦੇ ਕਸ਼ਮੀਰ ਖੇਤਰ 'ਚ ਇਕ ਕਥਿਤ ਅੱਤਵਾਦੀ ਹਮਲੇ ਦੇ ਬਦਲੇ 'ਚ ਭਾਰਤੀ ਫੌਜ ਦੁਆਰਾ ਕੀਤੇ ਗਏ ਸਰਜੀਕਲ ਸਟ੍ਰਾਈਕ 'ਤੇ ਆਧਾਰਿਤ ਫਿਲਮ ਨਾਲ ਨਿਰਦੇਸ਼ਨ ਦੇ ਖੇਤਰ 'ਚ ਆਪਣਾ ਡੈਬਿਊ ਕਰਨ ਦਾ ਫ਼ੈਸਲਾ ਲਿਆ ਕਿਉਂਕਿ ਆਦਿੱਤਿਆ ਨੂੰ ਲੱਗਦਾ ਹੈ ਇਕ ਫ਼ਿਲਮ ਨਿਰਮਾਤਾ ਦੇ ਰੂਪ 'ਚ ਅਸੀਂ ਭਾਰਤੀ ਫੌਜ ਲਈ ਜ਼ਿਆਦਾ ਕੁਝ ਨਾ ਪਰ ਇੰਨਾ ਤਾਂ ਕਰ ਹੀ ਸਕਦੇ ਹੈ। ਆਪਣੀ ਫਿਲਮ 'ਉੜੀ : ਦਾ ਸਰਜੀਕਲ ਸਟ੍ਰਾਈਕ' ਬਾਰੇ ਗੱਲ ਕਰਦੇ ਹੋਏ, ਆਦਿੱਤਿਅ ਨੇ ਕਿਹਾ,''ਫਿਲਮ ਦਾ ਪੈਮਾਨਾ ਬਹੁਤ ਵੱਡਾ ਸੀ ਪਰ ਸਾਨੂੰ ਇਸ ਨੂੰ ਘੱਟ ਬਜਟ 'ਚ ਹਾਸਲ ਕਰਨਾ ਸੀ। ਅਜਿਹਾ ਇਸ ਲਈ ਸੀ ਕਿਉਂਕਿ ਨਿਰਦੇਸ਼ਕ ਨੂੰ ਬਹੁਤ ਬਜਟ ਨਹੀਂ ਦਿੱਤਾ ਜਾਂਦਾ। ਸਾਨੂੰ ਘੱਟ ਬਜਟ 'ਚ ਸਭ ਦੇਖਣਾ ਪੈਂਦਾ ਹੈ। ਇਸ ਲਈ ਅਸੀਂ ਕਾਫੀ ਮਿਹਨਤ ਕੀਤੀ ਅਤੇ ਫਿਲਮ ਦੀ ਗੁਣਵੱਤਾ ਨਾਲ ਸਮੱਝੌਤਾ ਕੀਤੇ ਬਿਨਾਂ ਸ਼ੂਟ ਕਰਨ ਦੇ ਆਸਾਨ ਤਰੀਕੇ ਲੱਭੇ।''
ਸਰੀਰਕ ਰੂਪ ਤੋਂ ਸਭ ਤੋਂ ਔਖਾ ਹਿੱਸਾ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਕਰਨਾ ਸੀ, ਕਿਉਂਕਿ ਉਨ੍ਹਾਂ ਨੇ ਸਰਬੀਆ ਦੇ ਰਿਮੋਟ ਲੋਕੇਸ਼ਨ 'ਤੇ ਇਸ ਦੀ ਸ਼ੂਟਿੰਗ ਕੀਤੀ ਸੀ। ਆਦਿੱਤਿਆ ਨੇ ਕਿਹਾ,''ਅਸੀਂ ਜੰਗਲ, ਮੀਂਹ ਅਤੇ ਘੱਟ ਤਾਪਮਾਨ 'ਚ ਵੀ ਫ਼ਿਲਮ ਦੀ ਸ਼ੂਟਿੰਗ ਨੂੰ ਅੰਜ਼ਾਮ ਦਿੱਤਾ ਸੀ। ਆਬੋਹਵਾ ਦੀ ਹਾਲਤ 'ਚ ਸ਼ੂਟ ਕਰਨਾ ਕਾਫ਼ੀ ਦੁੱਖ ਭਰਿਆ ਸੀ। ਅਸੀਂ ਹਰ ਸ਼ਾਟ ਨੂੰ ਇਕ ਟੇਕ 'ਚ ਲੈਣ ਦੀ ਯੋਜਨਾ ਬਣਾਈ ਸੀ, ਜਿਸ ਦੇ ਲਈ ਅਸੀਂ ਬਰੀਕੀ ਨਾਲ ਸੀਨ ਦੀ ਰਿਹਰਸਲ ਕੀਤੀ ਸੀ।'' ਆਦਿੱਤਿਆ ਨੇ ਅੱਗੇ ਦੱਸਿਆ ਕਿ ਉਹ ਖੁਸ਼ਨਸੀਬ ਹੈ ਕਿ ਵਿੱਕੀ ਕੌਸ਼ਲ ਮੁੱਖ ਭੂਮਿਕਾ ਨਿਭਾ ਰਹੇ ਹਨ ਕਿਉਂਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਚਾਹੁੰਦੇ ਸਨ ਜੋ 5 ਮਹੀਨੇ ਲਈ ਫੌਜੀ ਸਿੱਖਲਾਈ ਲਈ ਤਿਆਰ ਹੋਵੇ।
ਸਿਖਲਾਈ ਤੋਂ ਇਲਾਵਾ, ਵਿੱਕੀ ਨੇ 80 ਕਰਮੀਆਂ ਦੀ ਇਕ ਟੀਮ ਦੇ ਪ੍ਰਮੁੱਖ ਫੌਜ ਮੇਜਰ ਦੀ ਭੂਮਿਕਾ ਨਿਭਾਉਣ ਲਈ ਆਪਣਾ ਭਾਰ ਵੀ ਵਧਾਇਆ। ਆਦਿੱਤਿਆ ਨੇ ਕਿਹਾ,''ਵਿੱਕੀ ਇਕ ਚੰਗੀ ਭੂਮਿਕਾ ਦੀ ਤਲਾਸ਼ 'ਚ ਸਨ ਇਸ ਲਈ ਉਨ੍ਹਾਂ ਨੇ ਆਪਣਾ ਸ਼ਤਪ੍ਰਤੀਸ਼ਤ ਦਿੱਤਾ। ਉਹ ਇਕ ਸਖਤ ਮਿਹਨਤ ਕਰਨ ਵਾਲਾ ਐਕਟਰ ਹੈ। ਉਹ ਖੁਦ ਨੂੰ ਗੰਭੀਰਤਾ ਤੋਂ ਨਹੀਂ ਲੈਂਦਾ ਅਤੇ ਇਸ ਲਈ ਆਸਾਨੀ ਨਾਲ ਖੁਦ 'ਚ ਬਦਲਾਅ ਲੈ ਆਉਂਦਾ ਹੈ। ਉਹ ਆਪਣੇ ਸ਼ਾਟ ਤੋਂ ਠੀਕ ਪੰਜ ਮਿੰਟ ਪਹਿਲਾਂ ਤੁਹਾਨੂੰ ਹੱਸੀ ਮਜ਼ਾਕ ਕਰਦੇ ਹੋਏ ਨਜ਼ਰ ਆਉਣਗੇ ਅਤੇ ਪੰਜ ਮਿੰਟ ਬਾਅਦ ਇਕ ਵਧੀਆ ਸ਼ਾਟ ਦੇ ਕੇ ਸਾਰਿਆਂ ਨੂੰ ਹੈਰਾਨੀ 'ਚ ਪਾ ਦੇਣਗੇ।''
ਆਰ. ਐੱਸ. ਵੀ. ਪੀ. ਦੀ 'ਉੜੀ' 2016 ਦੀ ਕਹਾਣੀ 'ਤੇ ਆਧਾਰਿਤ ਹੈ, ਜਦੋਂ ਭਾਰਤੀ ਸੂਬੇ ਜੰਮੂ-ਕਸ਼ਮੀਰ ਦੇ ਉੜੀ ਸ਼ਹਿਰ ਕੋਲ ਚਾਰ ਅੱਤਵਾਦੀਆਂ ਵਲੋਂ ਸਰਜੀਕਲ ਹਮਲਾ ਕੀਤਾ ਗਿਆ ਸੀ। ਇਸ ਨੂੰ ਦੋ ਦਹਾਕਿਆਂ 'ਚ ਕਸ਼ਮੀਰ ਦੇ ਸੁਰੱਖਿਆ ਬਲਾਂ 'ਤੇ ਹੋਏ ਸਭ ਤੋਂ ਘਾਤਕ ਹਮਲੇ ਦੇ ਰੂਪ 'ਚ ਰਿਪੋਰਟ ਕੀਤਾ ਗਿਆ ਸੀ। ਸਤੰਬਰ 2016 'ਚ ਹੋਏ ਉੜੀ ਹਮਲੇ 'ਚ ਸਾਡੇ ਕਈ ਜਵਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਇਸ ਘਾਤਕ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ 'ਚ ਆਉਣ ਵਾਲੇ ਕਸ਼ਮੀਰ 'ਚ ਭਾਰਤ ਨੇ ਆਪਣਾ ਸਭ ਤੋਂ ਗੁਪਤ ਕਾਊਂਟਰ ਅਟੈਕ ਅਭਿਆਨ ਚਲਾਇਆ ਸੀ। ਦੱਸ ਦੇਈਏ ਕਿ 'ਉੜੀ' 11 ਜਨਵਰੀ 2019 'ਚ ਰਿਲੀਜ਼ ਹੋਵੇਗੀ।


Tags: Vicky Kaushal Uri The Surgical StrikeAditya DharParesh Rawal Yami Gautam Kirti Kulhari Mohit Raina

About The Author

manju bala

manju bala is content editor at Punjab Kesari