FacebookTwitterg+Mail

ਜਦੋਂ ਵਿੱਕੀ ਕੌਸ਼ਲ ਨੇ ਸਾਰਿਆਂ ਸਾਹਮਣੇ ਕੀਤਾ ਕੈਟਰੀਨਾ ਨੂੰ ਪ੍ਰਪੋਜ਼

vicky kaushal
06 January, 2019 09:03:50 AM

ਮੁੰਬਈ(ਬਿਊਰੋ)— ਹਾਲ ਹੀ 'ਚ ਕੈਟਰੀਨਾ ਕੈਫ, ਕਰਨ ਜੌਹਰ ਦੇ ਚੈਟ ਸ਼ੋਅ 'ਕੌਫ਼ੀ ਵਿਦ ਕਰਨ' 'ਤੇ ਗਈ ਸੀ, ਜਿੱਥੇ ਉਸ ਨੂੰ ਪੁੱਛਿਆ ਗਿਆ ਕਿ ਉਹ ਨਵੇਂ ਸਟਾਰਸ 'ਚ ਕਿਸ ਨਾਲ ਸਕ੍ਰੀਨ ਸ਼ੇਅਰ ਕਰਨਾ ਪਸੰਦ ਕਰੇਗੀ ਤਾਂ ਉਸ ਨੇ ਵਿੱਕੀ ਕੌਸ਼ਲ ਦਾ ਨਾਂ ਲਿਆ ਸੀ। ਇਸ ਬਾਰੇ ਜਦੋਂ ਕਰਨ ਨੇ ਵਿੱਕੀ ਨੂੰ ਦੱਸਿਆ ਤਾਂ ਉਹ ਸ਼ੋਅ 'ਚ ਸੌਫੇ 'ਤੇ ਹੀ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਹਾਲ ਹੀ 'ਚ ਇਕ ਐਵਾਰਡ ਨਾਈਟ 'ਚ ਕੈਟਰੀਨਾ ਅਤੇ ਵਿੱਕੀ ਆਹਮਣੇ-ਸਾਹਮਣੇ ਆ ਗਏ। ਜਿੱਥੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਵਿੱਕੀ ਨੇ ਕੈਟਰੀਨਾ ਨੂੰ ਵਿਆਹ ਲਈ ਪ੍ਰਪੋਜ਼ ਵੀ ਕਰ ਹੀ ਦਿੱਤਾ। ਬੇਸ਼ੱਕ ਇਸ ਪ੍ਰਪੋਜ਼ਲ ਨੂੰ ਕੈਟ ਨੇ ਇਨਕਾਰ ਕਰ ਦਿੱਤਾ ਪਰ ਸਲਮਾਨ ਖ਼ਾਨ ਦਾ ਇਸ 'ਤੇ ਰਿਐਕਸ਼ਨ ਦੇਖਣ ਵਾਲਾ ਸੀ।

 

 
 
 
 
 
 
 
 
 
 
 
 
 
 

😍👌 . . . #instabolly #bollyinsta

A post shared by Bollywood💎725k🙏 (@bollylnsta) on Jan 2, 2019 at 5:07am PST

ਜੀ ਹਾਂ, ਇਹ ਗੱਲ ਸਲਮਾਨ ਦੇ ਸਾਹਮਣੇ ਹੀ ਹੋਈ ਹੈ ਅਤੇ ਸਲਮਾਨ ਇਸ ਗੱਲ 'ਤੇ ਗੁੱਸਾ ਹੋਣ ਵੀ ਥਾਂ ਆਪਣੀ ਭੈਣ ਅਰਪਿਤਾ ਦੇ ਮੋਢੇ 'ਤੇ ਸਿਰ ਰੱਖ ਸੋ ਗਏ ਅਤੇ ਜਦੋਂ ਉਨ੍ਹਾਂ ਨੇ ਕੈਟਰੀਨਾ ਦਾ ਇਸ 'ਤੇ ਜਵਾਬ ਸੁਣਿਆ ਤਾਂ ਉਹ ਖੁਸ਼ ਹੋ ਗਏ। ਸਲਮਾਨ ਅਤੇ ਕੈਟਰੀਨਾ ਇਕ ਵਾਰ ਫੇਰ ਇਸ ਸਾਲ ਈਦ 'ਤੇ ਫ਼ਿਲਮ 'ਭਾਰਤ' 'ਚ ਨਜ਼ਰ ਆਉਣਗੇ। 'ਭਾਰਤ' ਨੂੰ ਅਲੀ ਅੱਬਾਸ ਜ਼ਫ਼ਰ ਡਾਇਰੈਕਟ ਕਰ ਰਹੇ ਹਨ। ਜਿਸ ਦੀ 80% ਸ਼ੂਟਿੰਗ ਮੁਕਮਲ ਹੋ ਚੁੱਕੀ ਹੈ।

 


Tags: Vicky KaushalKatrina KaifSalman KhanMujhse Shaadi KarogiKoffee With Karan

About The Author

manju bala

manju bala is content editor at Punjab Kesari