FacebookTwitterg+Mail

ਅਗਲੇ ਸਾਲ 2 ਅਕਤੂਬਰ ਨੂੰ ਸ਼ਹੀਦ ਊਧਮ ਸਿੰਘ ਦੇ ਰੂਪ 'ਚ ਪਰਦੇ 'ਤੇ ਦਿਸਣਗੇ ਵਿੱਕੀ ਕੌਸ਼ਲ

vicky kaushal
17 June, 2019 02:16:53 PM

ਨਵੀਂ ਦਿੱਲੀ (ਬਿਊਰੋ) — ਆਪਣੀ ਅਦਾਕਾਰੀ ਨਾਲ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨੇ ਬਹੁਤ ਘੱਟ ਸਮੇਂ 'ਚ ਹਿੰਦੀ ਫਿਲਮਾਂ 'ਚ ਪਛਾਣ ਦਰਜ ਕਰਵਾਈ ਹੈ। 'ਉਰੀ ਦਿ ਸਰਜੀਕਲ ਸਟ੍ਰਾਈਕ' ਅਤੇ 'ਸੰਜੂ' ਵਰਗੀਆਂ ਫਿਲਮਾਂ 'ਚ ਦਮਦਾਰ ਕਿਰਦਾਰ ਨਿਭਾਉਣ ਤੋਂ ਬਾਅਦ ਵਿੱਕੀ ਕੌਸ਼ਲ ਪੰਜਾਬ ਦੇ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਦੇ ਕਿਰਦਾਰ 'ਚ ਬੁਹਤ ਜਲਦ ਨਜ਼ਰ ਆਉਣਗੇ। ਸੁਜੀਤ ਸਰਕਾਰ ਨਿਰਦੇਸ਼ਿਤ ਊਧਮ ਸਿੰਘ ਦੀ ਜੀਵਨੀ 'ਤੇ ਬਣ ਰਹੀ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਫਿਲਮ 2 ਅਕਤੂਬਰ 2020 'ਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਇਸ ਫਿਲਮ 'ਚ ਵਿੱਕੀ ਕੌਸ਼ਲ ਊਧਮ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫਿਲਮ ਨੂੰ ਰੌਨੀ ਲਹਿਰੀ ਪ੍ਰੋਡਿਊਸ ਕਰ ਰਹੇ ਹਨ।


ਦੱਸਣਯੋਗ ਹੈ ਕਿ ਸਰਦਾਰ ਉਧਮ ਸਿੰਘ ਉਹ ਅਜ਼ਾਦੀ ਘੁਲਾਟੀਆ ਹਨ, ਜਿੰਨ੍ਹਾਂ ਨੇ ਜਲ੍ਹਿਆਂਵਾਲਾ ਬਾਗ 'ਚ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣ ਵਾਲੇ ਜਰਨਲ ਡਾਇਰ ਨੂੰ ਇੰਗਲੈਂਡ 'ਚ ਜਾ ਕੇ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ ਸੀ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਵਿੱਕੀ ਕੌਸ਼ਲ ਨੂੰ ਊਧਮ ਸਿੰਘ ਦੇ ਕਿਰਦਾਰ 'ਚ ਦਰਸ਼ਕ ਕਿੰਨ੍ਹਾਂ ਕੁ ਹੁੰਗਾਰਾ ਦਿੰਦੇ ਹਨ।


Tags: Vicky KaushalSardar Udham SinghRelease DateShoojit SircarRitesh ShahShubendu BhattacharyaRonnie LahiriSheel Kumar

Edited By

Sunita

Sunita is News Editor at Jagbani.