ਮੁੰਬਈ(ਬਿਊਰੋ)- ਬਾਲੀਵੁੱਡ ‘ਚ ਪੰਜਾਬੀ ਗੀਤਾਂ ਦੀ ਲੋਕਪ੍ਰਿਯਤਾ ਵਧਦੀ ਜਾ ਰਹੀ ਹੈ। ਜੇ ਗੱਲ ਕਰੀਏ ਪੰਜਾਬੀ ਗੀਤਾਂ ਦੀ ਤਾਂ ਸ਼ੁਰੂ ਤੋਂ ਹੀ ਹਿੰਦੀ ਫਿਲਮਾਂ ‘ਚ ਦਬਦਬਾ ਰਿਹਾ ਹੈ ਪਰ ਇਕ ਵਾਰ ਫਿਰ ਤੋਂ ਪੰਜਾਬੀ ਗੀਤਾਂ ਦਾ ਬਾਲੀਵੁੱਡ ‘ਚ ਪੂਰਾ ਬੋਲ ਬਾਲਾ ਹੈ। ਵਿੱਕੀ ਕੌਸ਼ਲ ਜੋ ਕਿ ਹਾਲ ਹੀ ‘ਚ ਜਾਨੀ ਵੇ ਐਲਬਮ ਦੇ ਪਹਿਲੇ ਗੀਤ ‘ਪਛਤਾਓਗੇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਇਸ ਗੀਤ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਬੀ ਪਰਾਕ ਤੇ ਅਰਿਜੀਤ ਸਿੰਘ ਦੀ ਆਵਾਜ਼ ‘ਚ ਇਹ ਗੀਤ ਆਇਆ ਹੈ। ਇਸ ਗੀਤ ‘ਚ ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਦੀ ਅਦਾਕਾਰੀ ਨੇ ਚਾਰ ਚੰਨ ਲਗਾ ਦਿੱਤੇ।
ਗੱਲ ਕਰਦੇ ਹਾਂ ਵਿੱਕੀ ਕੌਸ਼ਲ ਦੇ ਵਾਇਰਲ ਹੋ ਰਹੇ ਵੀਡੀਓ ਦੀ ਜੋ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਉਹ ਪੰਜਾਬੀ ਗੀਤ ‘ਹੱਥ ਚੁੰਮੇ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ ਦੇ ਕਿਸੇ ਇੰਟਰਵਿਉ ਦੌਰਾਨ ਦਾ ਹੈ, ਜਿਸ ‘ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੂੰ ਜਾਨੀ ਤੇ ਬੀ ਪਰਾਕ ਦਾ ਕਿਹੜਾ ਗੀਤ ਪਸੰਦ ਹੈ। ਜਿਸ ਨੂੰ ਉਨ੍ਹਾਂ ਨੇ ਗਾ ਕੇ ਦੱਸਿਆ, ਕਿ ਉਨ੍ਹਾਂ ਨੂੰ ‘ਹੱਥ ਚੁੰਮੇ’ ਗੀਤ ਬਹੁਤ ਪਸੰਦ ਹੈ। ਵਿੱਕੀ ਕੌਸ਼ਲ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।