FacebookTwitterg+Mail

'ਸੰਜੂ' ਲਈ ਪਿਤਾ ਵਲੋਂ ਮਿਲੀ ਤਾਰੀਫ ਤੇ ਵਿੱਕੀ ਕੌਸ਼ਲ ਨੇ ਸ਼ੇਅਰ ਕੀਤਾ ਖਾਸ ਮੈਸੇਜ

vicky kaushal
03 July, 2018 07:16:08 PM

ਮੁੰਬਈ (ਬਿਊਰੋ)— ਫਿਲਮ 'ਸੰਜੂ' 'ਚ ਸੰਜੇ ਦੱਤ ਦੇ ਕਰੀਬੀ ਦੋਸਤ ਕਮਲੀ ਦੀ ਭੂਮਿਕਾ ਨਿਭਾਅ ਰਹੇ ਅਭਿਨੇਤਾ ਵਿੱਕੀ ਕੌਸ਼ਲ ਦੇ ਅਭਿਨੈ ਦੀਆਂ ਖੂਬ ਤਾਰੀਫਾਂ ਹੋ ਰਹੀਆਂ ਹਨ। ਵਿੱਕੀ ਦੇ ਅਭਿਨੈ ਤੋਂ ਉਨ੍ਹਾਂ ਦੇ ਪਿਤਾ ਅਤੇ ਮਸ਼ਹੂਰ ਸਟੰਟ ਨਿਰਦੇਸ਼ਕ ਸ਼ਾਮ ਕੌਸ਼ਲ ਕਾਫੀ ਖੁਸ਼ ਅਤੇ ਉਤਸਾਹਿਤ ਹਨ। ਸ਼ਾਮ ਕੌਸ਼ਲ ਨੇ ਸੋਮਵਾਰ ਨੂੰ ਟਵੀਟ ਕਰਦੇ ਹੋਏ ਲਿਖਿਆ, ''ਭਗਵਾਨ ਬੇਹੱਦ ਦਿਆਲੂ ਹੈ, ਫਿਲਮ 'ਸੰਜੂ' 'ਚ ਕਮਲੀ ਦੇ ਕਿਰਦਾਰ 'ਚ ਵਿੱਕੀ ਕੌਸ਼ਲ ਨੂੰ ਸਭ ਵਲੋਂ ਮਿਲ ਰਹੇ ਪਿਆਰ ਤੋਂ ਬੇਹੱਦ ਖੁਸ਼ ਹਾਂ। ਬੇਟਾ ਵਿੱਕੀ ਮੈਨੂੰ ਤੇਰੇ 'ਤੇ ਮਾਣ ਹੈ। ਮੈਂ ਆਪਣੀਆਂ ਭਾਵਨਾਵਾਂ ਵਿਅਕਤ ਨਹੀਂ ਕਰ ਸਕਦਾ ਹਾਂ। ਇਸ ਨੂੰ ਸੰਭਵ ਕਰਨ ਲਈ ਰਾਜਕੁਮਾਰ ਹਿਰਾਨੀ ਜੀ ਦਾ ਧੰਨਵਾਦ। ਉੱਥੇ ਹੀ ਵਿੱਕੀ ਨੇ ਆਪਣੇ ਪਿਤਾ ਦੀ ਪੋਸਟ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, ''ਪਾਪਾ ਕਹਿੰਦੇ ਹਨ...'। ਕੁਝ ਸਮਾਂ ਪਹਿਲਾਂ ਹੀ ਵਿੱਕੀ ਨੇ 'ਸੰਜੂ' ਦੇ ਸੈੱਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ 'ਚ ਉਹ ਆਪਣੇ ਪਿਤਾ ਨਾਲ ਨਜ਼ਰ ਆ ਰਿਹਾ ਸੀ।

Punjabi Bollywood Tadka

ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨ ਹੋਵੇਗੀ ਪਰ ਵਿੱਕੀ ਸਟਾਰ ਕਿੱਡ ਹੈ। ਹਾਲਾਂਕਿ ਬਾਕੀ ਸਟਾਰ ਕਿਡਜ਼ ਦੇ ਮੁਕਾਬਲੇ ਵਿੱਕੀ ਦਾ ਸਫਰ ਥੋੜਾ ਵੱਖਰਾ ਰਿਹਾ। ਸ਼ਾਮ ਕੌਸ਼ਲ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਨ ਹਨ। ਵਿੱਕੀ ਨੇ ਖੁਦ ਇਕ ਵਾਰ ਪਿਤਾ ਅਤੇ ਆਪਣੇ ਫਿਲਮੀ ਕਰੀਅਰ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਮੇਰੇ ਪਿਤਾ ਨੂੰ ਸਟੰਟਮੈਨ ਤੋਂ ਐਕਸ਼ਨ ਨਿਰਦੇਸ਼ਕ ਬਣਨ 'ਚ ਕਰੀਬ 10 ਸਾਲ ਲੱਗੇ ਸਨ। ਉਸਨੇ ਦੱਸਿਆ ਕਿ ਜਦੋਂ ਮੈਂ ਆਪਣੇ ਪਿਤਾ ਨੂੰ ਪਹਿਲੀ ਵਾਰ ਕਿਹਾ ਸੀ ਕਿ ਮੈਂ ਇਕ ਇੰਜ਼ੀਨੀਅਰ ਨਹੀਂ, ਬਲਕਿ ਇਕ ਸਟਾਰ ਬਣਨਾ ਚਾਹੁੰਦਾ ਹਾਂ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਮੈਨੂੰ ਸਵਾਲ ਕੀਤਾ ਸੀ ਕਿਉਂ? ਉਨ੍ਹਾਂ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਤੇਰਾ ਆਪਣਾ ਸਫਰ ਹੋਵੇਗਾ ਅਤੇ ਕੈਮਰਾ ਤੁਹਾਨੂੰ ਨੰਗਾ ਕਰ ਦਿੰਦਾ ਹੈ। ਇਸ ਲਈ ਤੁਸੀਂ ਆਪਣਾ ਸਫਰ ਖੁਦ ਤੈਅ ਕਰਨਾ ਅਤੇ ਆਪਣੀਆਂ ਗਲਤੀਆਂ ਤੋਂ ਖੁਦ ਸਿੱਖਣਾ। ਇਸ ਤੋਂ ਇਲਾਵਾ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਸੰਜੂ' ਬਾਕਸ ਆਫਿਸ 'ਤੇ 4 ਦਿਨਾਂ 'ਚ 145 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ।


Tags: Vicky Kaushal Sham Kaushal Sanju Sanjay Dutt Twitter Kamli Bollywood Actor

Edited By

Kapil Kumar

Kapil Kumar is News Editor at Jagbani.