FacebookTwitterg+Mail

ਬੀ-ਟਾਊਨ 'ਚ ਹੁਣ ਵਿੱਕੀ ਕੌਸ਼ਲ-ਹਰਲੀਨ ਸੇਠੀ ਦੇ ਇਸ਼ਕ ਦੇ ਚਰਚੇ ਸੁਰਖੀਆਂ 'ਚ

vicky kaushal and harleen sethi
12 September, 2018 12:12:36 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨੇ 'ਰਾਜ਼ੀ' ਤੇ 'ਸੰਜੂ' 'ਚ ਆਪਣੀ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਤੇ ਆਪਣਾ ਜਾਦੂ ਬਿਖੇਰਿਆ ਹੈ। ਇਸ ਤੋਂ ਪਹਿਲਾਂ ਵਿੱਕੀ 'ਮਸਾਨ' ਫਿਲਮ 'ਚ ਵੀ ਐਕਟਿੰਗ ਕਰ ਚੁੱਕਿਆ ਸੀ ਪਰ ਉਸ ਨੂੰ ਪਛਾਣ ਹਾਲ ਹੀ 'ਚ ਆਈ ਫਿਲਮਾਂ ਨਾਲ ਮਿਲੀ।

ਵਿੱਕੀ ਦੀ ਅਗਲੀ ਫਿਲਮ 'ਮਨਮਰਜ਼ੀਆਂ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਵਿੱਕੀ ਆਪਣੇ ਕੰਮ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਖੂਬ ਸੁਰਖੀਆਂ 'ਚ ਹੈ।

ਬੀਤੇ ਦਿਨੀਂ ਵਿੱਕੀ ਨੂੰ ਇਕ ਲੜਕੀ ਨਾਲ ਲੰਚ ਡੇਟ 'ਤੇ ਦੇਖਿਆ ਗਿਆ। ਇਸ ਤੋਂ ਬਾਅਦ ਖਬਰਾਂ ਆ ਗਈਆਂ ਕਿ ਵਿੱਕੀ ਨਾਲ ਲੰਚ 'ਤੇ ਉਨ੍ਹਾਂ ਦੀ ਗਰਲਫ੍ਰੈਂਡ ਸੀ।


ਖਬਰਾਂ ਹਨ ਕਿ ਵਿੱਕੀ ਤੇ ਹਰਲੀਨ ਸੇਠੀ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਸਪੋਟ ਕੀਤਾ ਗਿਆ। ਹਰਲੀਨ ਟੀ. ਵੀ. ਹੋਸਟ ਤੇ ਐਕਟਰਸ ਹੈ।

ਉਸ ਦੀ ਮੁਲਾਕਾਤ ਵਿੱਕੀ ਨਾਲ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਪਹਿਲਾਂ ਦੋਵੇਂ ਦੋਸਤ ਬਣੇ ਤੇ ਬਾਅਦ 'ਚ ਦੋਸਤੀ ਪਿਆਰ 'ਚ ਬਦਲ ਗਈ। ਇਸ ਰਿਸ਼ਤੇ ਬਾਰੇ ਵਿੱਕੀ ਤੇ ਹਰਲੀਨ ਵੱਲੋਂ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ।

ਵਿੱਕੀ ਅਜੇ ਆਪਣੇ ਕਰੀਅਰ 'ਤੇ ਫੋਕਸ ਕਰਨਾ ਚਾਹੁੰਦੇ ਹਨ। ਹਰਲੀਨ ਦੀ ਗੱਲ ਕਰੀਏ ਤਾਂ ਉਹ ਏਕਤਾ ਕਪੂਰ ਦੀ ਵੈੱਬ ਸੀਰੀਜ਼ ਬ੍ਰੋਕਨ 'ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ। ਇਸ ਦੇ ਨਾਲ ਹਰਲੀਨ ਕਈ ਐਡਸ 'ਚ ਵੀ ਨਜ਼ਰ ਆ ਚੁੱਕੀ ਹੈ।


Tags: Vicky KaushalLunch DateGirlfriendHarleen SethiRaaziSanjuBollywood Celebrity

Edited By

Sunita

Sunita is News Editor at Jagbani.