FacebookTwitterg+Mail

1971 ਭਾਰਤ-ਪਾਕਿਸਤਾਨ ਯੁੱਧ ਦੇ ਹੀਰੋ ਸੈਮ ਮਾਨੇਕਸ਼ਾ ਦਾ ਕਿਰਦਾਰ ਨਿਭਾਉਣਗੇ ਵਿੱਕੀ ਕੌਸ਼ਲ

vicky kaushal as field marshal sam manekshaw biopic directed by meghna gulzar
28 June, 2019 10:43:14 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਐਸਿਡ ਅਟੈਕ ਪੀੜਤ ਲਕਸ਼ਮੀ ਅਗਰਵਾਲ ਦੀ ਬਾਇਓਪਿਕ 'ਛਪਾਕ' 'ਚ ਰੁੱਝੀ ਮੇਘਨਾ ਨੇ ਆਪਣੀ ਅਗਲੀ ਫਿਲਮ 'ਭਾਰਤੀ ਸੈਨਾ' ਦੇ ਮਸ਼ਹੂਰ ਅਫਸਰ ਸੈਮ ਮਾਨੇਕਸ਼ਾ 'ਤੇ ਬਣਾਉਣ ਦਾ ਐਲਾਨ ਕੀਤਾ ਹੈ। ਦੇਸ਼ ਭਰ 'ਚ ਬੀਤੇ ਦਿਨ ਸੈਮ ਦੀ ਮੌਤ ਦੀ ਬਰਸੀ ਵੀ ਮਨਾਈ ਜਾ ਗਈ। ਫਿਲਮ ਦੀ ਕਹਾਣੀ 1971 'ਚ ਹੋਏ ਭਾਰਤ-ਪਾਕਿਸਤਾਨ ਵਿਚਕਾਰ ਯੁੱਧ 'ਚ ਪਾਕਿਸਤਾਨ ਨੂੰ ਧੂਲ ਚਟਾਉਂਣ ਵਾਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਬਹਾਦਰੀ ਨੂੰ ਦਰਸਾਵੇਗੀ। 'ਉੜੀ ਦਿ ਸਰਜੀਕਲ ਸਟ੍ਰੀਈਕ' ਫਿਲਮ ਨਾਲ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ ਮੇਕਰਸ ਦੀ ਪਹਿਲੀ ਪਸੰਦ ਬਣ ਚੁੱਕੇ ਵਿੱਕੀ ਕੌਸ਼ਲ ਇਸ ਫਿਲਮ 'ਚ ਮਾਨੇਕਸ਼ਾ ਦਾ ਕਿਰਦਾਰ ਨਿਭਾਉਣਗੇ। ਵਿੱਕੀ ਕੌਸ਼ਲ ਨੇ ਫਿਲਮ ਦਾ ਫਰਸਟ ਲੁੱਕ ਵੀ ਸ਼ੇਅਰ ਕਰ ਦਿੱਤਾ ਹੈ। 

 

ਦੱਸ ਦਈਏ ਕਿ ਸੈਮ ਹੋਮੁਰਸਜੀ ਫ੍ਰੇਮਜੀ ਜਮਸ਼ੇਦਜੀ ਮਾਨੇਕਸ਼ਾ ਇਕ ਅਜਿਹੇ ਅਫਸਰ ਸਨ, ਜਿਹੜੇ ਆਪਣੇ ਫੌਜੀਆਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੀ ਖੁਸ਼ੀ ਅਤੇ ਦੁੱਖ 'ਚ ਸ਼ਰੀਕ ਹੁੰਦੇ ਸਨ। ਉਹ ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿੰਦੇ ਸਨ ਅਤੇ ਕਦੇ ਕਿਸੇ ਨੂੰ ਮਿਲਣ 'ਚ ਸੰਕੋਚ ਨਹੀਂ ਸੀ ਕਰਦੇ ਸਨ। ਉਨ੍ਹਾਂ ਦੀ ਸਾਦਗੀ ਦਾ ਹਰ ਕੋਈ ਦੀਵਾਨਾ ਸੀ। ਸੈਮ ਮਾਨੇਕਸ਼ਾ ਉਸ ਸਮੇਂ ਭਾਰਤੀ ਸੈਨਾ ਦੀ ਅਗਵਾਈ ਕਰ ਰਹੇ ਸਨ ਜਦੋਂ 1971 'ਚ ਹੋਏ ਭਾਰਤ-ਪਾਕਿਸਤਾਨ ਯੁੱਧ 'ਚ ਭਾਰਤ ਨੂੰ ਜਿੱਤ ਹਾਸਲ ਹੋਈ ਸੀ, ਜਿਸ ਦੇ ਨਤੀਜੇ ਵਜੋਂ ਬੰਗਲਾਦੇਸ਼ ਦਾ ਜਨਮ ਹੋਇਆ ਸੀ।

 

ਵਿੱਕੀ ਕੌਸ਼ਲ ਦਾ ਸੈਮ ਮਾਨੇਕਸ਼ਾ ਲਈ ਕਹਿਣਾ ਹੈ ਕਿ ''ਮੈਂ ਸੈਮ ਮਾਨੇਕਸ਼ਾ ਬਾਰੇ ਨਿੱਜੀ ਤਾਂ ਨਹੀਂ ਜਾਣਦਾ ਪਰ ਮਾਤਾ-ਪਿਤਾ ਤੋਂ ਸੁਣਿਆ ਸੀ ਕਿ ਉਹ ਇਕ ਜਾਂਬਾਜ਼ ਅਤੇ ਬੇ ਧੜਕ ਦੇਸ਼ ਭਗਤ ਸਨ, ਜਿੰਨ੍ਹਾਂ ਅੰਦਰ ਕਮਾਲ ਦੀ ਲੀਡਰਸ਼ਿੱਪ ਕਵਾਲਟੀ (ਦੇ ਗੁਣ ਸਨ) ਸੀ। 1971 'ਚ ਭਾਰਤ-ਪਾਕਿਸਤਾਨ ਦੇ ਵਿਚਕਾਰ ਹੋਏ ਯੁੱਧ ਬਾਰੇ ਪੜ੍ਹਦੇ ਸਮੇਂ ਮੈਂ ਉਨ੍ਹਾਂ ਬਾਰੇ ਪੜ੍ਹਿਆ ਸੀ।'' ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਸ਼ਹੀਦ ਊਧਮ ਸਿੰਘ ਦੀ ਬਾਇਓਪਿਕ 'ਤੇ ਵੀ ਕੰਮ ਕਰ ਰਹੇ ਹਨ।

 


Tags: Vicky KaushalMarshal Sam ManekshawBiopicMeghna GulzarBollywood Celebrity

Edited By

Sunita

Sunita is News Editor at Jagbani.