FacebookTwitterg+Mail

ਨੈਸ਼ਨਲ ਐਵਾਰਡ ਵਿਨਰ ਵਿੱਕੀ ਕੌਸ਼ਲ ਲਈ ਬੇਹੱਦ ਖਾਸ ਹੈ ਫਿਲਮ ‘ਭੂਤ’

vicky kaushal bhoot part one the haunted ship
19 February, 2020 09:24:06 AM

‘ਉੜੀ’ ਐਕਟਰ ਵਿੱਕੀ ਕੌਸ਼ਲ ਆਪਣੀ ਅਪਕਮਿੰਗ ਫਿਲਮ ‘ਭੂਤ ਪਾਰਟ-1-ਦਿ ਹਾਂਟੇਡ ਸ਼ਿਪ’ ਨੂੰ ਲੈ ਕੇ ਜ਼ਬਰਦਸਤ ਚਰਚਾ ’ਚ ਬਣੇ ਹੋਏ ਹਨ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੀ ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਅਤੇ ਭਾਨੂ ਪ੍ਰਤਾਪ ਸਿੰਘ ਇਸ ਫਿਲਮ ਨਾਲ ਨਿਰਦੇਸ਼ਨ ’ਚ ਆਪਣਾ ਡੈਬਿਊ ਕਰ ਰਹੇ ਹਨ। ਵਿੱਕੀ ਨਾਲ ਫਿਲਮ ’ਚ ਭੂਮੀ ਪੇਡਨੇਕਰ ਅਹਿਮ ਭੂਮਿਕਾ ’ਚ ਹੈ। ਵਿੱਕੀ ਹਮੇਸ਼ਾ ਤੋਂ ਹੀ ਆਪਣੀ ਦਮਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। ਇਸ ਫਿਲਮ ’ਚ ਵਿੱਕੀ ਪਹਿਲੀ ਵਾਰ ਵੱਖਰੇ ਅੰਦਾਜ਼ ’ਚ ਨਜ਼ਰ ਆਉਣ ਵਾਲੇ ਹਨ। ਨੈਸ਼ਨਲ ਐਵਾਰਡ ਜੇਤੂ ਵਿੱਕੀ ਕੌਸ਼ਲ ਲਈ ਇਹ ਫਿਲਮ ਬੇਹੱਦ ਖਾਸ ਅਤੇ ਚੈਲੇਜਿੰਗ ਰਹੀ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਵਿੱਕੀ ਨੇ ਫਿਲਮ ਅਤੇ ਕਰੀਅਰ ਨਾਲ ਜੁੜੀਆਂ ਦਿਲਚਸਪ ਗੱਲਾਂ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਸ/ਹਿੰਦ ਸਮਾਚਾਰ ਨਾਲ ਸਾਂਝੀਆਂ ਕੀਤੀਆਂ। ਪੇਸ਼ ਹਨ ਪ੍ਰਮੁੱਖ ਅੰਸ਼...

ਧਰਮਾ ਪ੍ਰੋਡਕਸ਼ਨ ’ਚ ਹਾਰਰ ਫਿਲਮ
ਜਦੋਂ ਧਰਮਾ ਪ੍ਰੋਡਕਸ਼ਨ ਨੇ ਮੈਨੂੰ ਇਸ ਫਿਲਮ ਲਈ ਸੱਦਿਆ ਤਾਂ ਮੇਰੀ ਮੁਲਾਕਾਤ ਸ਼ਸ਼ਾਂਕ ਖੇਤਾਨ ਅਤੇ ਕਰਨ ਜੌਹਰ ਨਾਲ ਹੋਈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅਸੀਂ ਇਕ ਹਾਰਰ ਫਿਲਮ ਬਣਾਉਣ ਜਾ ਰਹੇ ਹਾਂ। ਮੈਂ ਇਹ ਸੁਣ ਕੇ ਸੋਚ ’ਚ ਪੈ ਗਿਆ ਕਿ ਧਰਮਾ ਪ੍ਰੋਡਕਸ਼ਨ ’ਚ ਹਾਰਰ ਫਿਲਮ, ਅਜਿਹਾ ਕਿਵੇਂ ਹੋ ਸਕਦਾ ਹੈ। ਮੈਨੂੰ ਭਰੋਸਾ ਹੀ ਨਹੀਂ ਹੋਇਆ। ਜਦੋਂ ਉਨ੍ਹਾਂ ਨੇ ਮੈਨੂੰ ਸਟੋਰੀ ਪੜ੍ਹਨ ਨੂੰ ਦਿੱਤੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਬੇਹੱਦ ਡਰਾਉਣੀ ਫਿਲਮ ਹੈ। ਹਾਲਾਂਕਿ ਇਸ ’ਚ ਕੁਝ ਰੋਮਾਂਟਕ ਸੀਨ ਵੀ ਹਨ। ਇਸ ਫਿਲਮ ਨਾਲ ਮੇਰਾ ਸਫਰ ਕਾਫੀ ਚੰਗਾ ਰਿਹਾ।

ਮੁੰਬਈ ਦੀ ਘਟਨਾ ’ਤੇ ਸਟੋਰੀ
ਫਿਲਮ ਦੀ ਕਹਾਣੀ ਮੁੰਬਈ ਦੀ ਇਕ ਘਟਨਾ ’ਤੇ ਆਧਾਰਿਤ ਹੈ। ਇਸ ’ਚ ਇਕ ਸ਼ਿਪ ਹੈ, ਜੋ ਖੁਦ ਬਿਨਾਂ ਕਿਸੇ ਇਨਸਾਨ ਤੋਂ ਪਾਰਕ ਹੁੰਦਾ ਹੈ ਅਤੇ ਅਜਿਹੇ ’ਚ ਜੇ ਕੋਈ ਇਨਸਾਨ ਸ਼ਿਪ ’ਚ ਇਕੱਲਾ ਫਸ ਜਾਵੇ ਤਾਂ ਕੀ ਹੋਵੇਗਾ। ਸ਼ਿਪ ’ਚ ਲਿਫਟ ਨਹੀਂ ਹੈ, ਬੱਸ ਕਮਰੇ ਹੀ ਕਮਰੇ ਹਨ। ਮੈਨੂੰ ਲੱਗਾ ਕਿ ਫਿਲਮ ਦੀ ਕਹਾਣੀ ’ਚ ਦਮ ਹੈ। ਫਿਲਮ ਨੂੰ ਲੈ ਕੇ ਅਸੀਂ ਕਾਫੀ ਮਿਹਨਤ ਕੀਤੀ ਹੈ। ਇਹ ਫਿਲਮ ਬਾਲੀਵੁੱਡ ਦੀਆਂ ਹਾਰਰ ਫਿਲਮਾਂ ਤੋਂ ਹਟ ਕੇ ਹੈ। ਅਸਲ ਜ਼ਿੰਦਗੀ ਨੂੰ ਇਸ ’ਚ ਬਰਕਰਾਰ ਰੱਖਿਆ ਗਿਆ ਹੈ।

ਕਰੀਅਰ ’ਚ ਸਕਸੈੱਸ ਅਤੇ ਪ੍ਰੈਸ਼ਰ
ਫਿਲਮ ਰਿਲੀਜ਼ ’ਤੇ ਪ੍ਰੈਸ਼ਰ ਤਾਂ ਫੀਲ ਹੁੰਦਾ ਹੈ ਅਤੇ ਲੋਕਾਂ ਦੀਆਂ ਆਸਾਂ ਵੀ ਸਾਡੇ ਕੋਲੋਂ ਵੱਧ ਜਾਂਦੀਆਂ ਹਨ। ਹਾਲਾਂਕਿ ਮੈਂ ਜਾਣਦਾ ਵੀ ਸੀ ਕਿ ਮੇਰੇ ਕਰੀਅਰ ’ਚ ਅਜਿਹਾ ਮੁਕਾਮ ਆਵੇ, ਜਿਥੇ ਆਡੀਐਂਸ ਮੇਰੇ ਤੋਂ ਕੁਝ ਉਮੀਦ ਰੱਖੇ। ਮੇਰੇ ਕਰੀਅਰ ਦੀ ਸ਼ੁਰੂਆਤ ਇੰਡਸਟਰੀ ’ਚ ਛੋਟੇ-ਛੋਟੇ ਰੋਲ ਮੰਗ ਕੇ ਹੋਈ ਸੀ। ਹੁਣ ਉੱਪਰ ਵਾਲੇ ਨੇ ਅਜਿਹਾ ਸਮਾਂ ਦਿੱਤਾ ਹੈ ਜਦੋਂ ਲੋਕ ਮੇਰੇ ਤੋਂ ਉਮੀਦਾਂ ਰੱਖ ਰਹੇ ਹਨ ਤਾਂ ਸ਼ਿਕਾਇਤ ਕਰਨ ਦਾ ਤਾਂ ਸਵਾਲ ਹੀ ਨਹੀਂ ਉੱਠਦਾ।

ਪਾਪਾ ਦੇ ਸੰਘਰਸ਼ ਤੋਂ ਲਿਆ ਸਬਕ
ਮੇਰੇ ਪਿਤਾ ਸ਼ਿਆਮ ਕੌਸ਼ਲ ਜੀ ਪਿਛਲੇ 30 ਸਾਲਾਂ ਤੋਂ ਐਕਸ਼ਨ ਡਾਇਰੈਕਟਰ ਰਹੇ ਹਨ। ਇਸ ਦਾ ਫਾਇਦਾ ਇਹ ਹੋਇਆ ਕਿ ਮੈਂ ਬਾਲੀਵੁੱਡ ’ਚ ਅਣਜਾਣੇ ’ਚ ਨਹੀਂ ਆਇਆ ਹਾਂ। ਇੰਡਸਟਰੀ ਬਾਰੇ ਮੈਨੂੰ ਪਤਾ ਸੀ। ਨਿਊ ਕਮਰਸ ਲਈ ਮੁਸ਼ਕਲ ਹੁੰਦੀ ਹੈ, ਜਦੋਂ ਤੁਹਾਨੂੰ ਬਾਲੀਵੁੱਡ ਦੇ ਕੰਮ ਕਰਨ ਦੇ ਤੌਰ-ਤਰੀਕੇ ਨਾ ਪਤਾ ਹੋਣ। ਅਕਸਰ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਫਿਲਮ ਅਤੇ ਉਨ੍ਹਾਂ ਦੇ ਸਿਤਾਰਿਆਂ ਦੀ ਚਮਕ ਨੂੰ ਦੇਖ ਕੇ ਇੰਡਸਟਰੀ ’ਚ ਆਉਂਦੇ ਹਨ ਪਰ ਅਸਲ ’ਚ ਇਥੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਮੇਰੇ ਮਾਮਲੇ ’ਚ ਮੈਂ ਆਪਣੇ ਪਾਪਾ ਦੀ ਸੰਘਰਸ਼ ਭਰੀ ਜ਼ਿੰਦਗੀ ਨੂੰ ਦੇਖਿਆ ਹੈ, ਇਸ ਲਈ ਉਥੋਂ ਵੀ ਬਹੁਤ ਸਬਕ ਲਏ ਹਨ।


Tags: Vicky KaushalBhoot Part One The Haunted ShipBhootBhumi PednekarAshutosh Rana

About The Author

sunita

sunita is content editor at Punjab Kesari